ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਹੋਈ !

0
38

ਭਾਰਤ ਮਾਲਾ ਯੋਜਨਾ ਅਤੇ ਲੈਂਡ ਪੂਲਿੰਗ ਪਾਲਿਸੀ ਤੇ ਦਿਆਂਗੇ ਵੱਡੀ ਟੱਕਰ ਸਵਿੰਦਰ ਸਿੰਘ ਚੁਤਾਲਾ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜਿਲਾ ਕਮੇਟੀ ਦੀ ਮੀਟਿੰਗ ਪਿੰਡ ਚੀਮਾ ਖੁੱਡੀ ਦੇ ਗੁਰਦੁਆਰਾ ਸਾਹਿਬ ਵਿਖੇ ਸੂਬਾ ਆਗੂ ਸਵਿੰਦਰ ਸਿੰਘ ਚਤਾਲਾ ਅਤੇ ਹਰਵਿੰਦਰ ਸਿੰਘ ਮਸਾਣੀਆਂ ਦੀ ਅਗਵਾਈ ਹੇਠ ਹੋਈ ਜਿਸ ਵਿਚ ਜ਼ਿਲੇ ਦੇ ਸਮੂਹ ਜੋਨਾਂ ਦੀਆਂ ਕਮੇਟੀਆਂ ਨੇ ਹਾਜ਼ਰੀ ਭਰੀ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ

ਜ਼ਿਲ੍ਹਾ ਗੁਰਦਾਸਪੁਰ ਲਗਾਤਾਰ ਲਗਭਗ 4 ਸਾਲ ਤੋ ਦਿੱਲੀ ਜੰਮੂ ਕੱਟੜਾ ਨੈਸ਼ਨਲ ਹਾਈਵੇ ਤੇ ਜ਼ਿਲ੍ਹਾ ਗੁਰਦਾਸਪੁਰ ਵੱਡੀ ਜੰਗ ਦੇ ਰਿਹਾ ਹੈ ਅਤੇ ਲਗਾਤਾਰ ਪ੍ਰਸ਼ਾਸਨ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾਂ ਹੈ ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਭੌ ਪ੍ਰਾਪਤੀ ਐਕਟ 2013 ਦੀ ਰੱਜ ਕੇ ਦੁਰਵਰਤੋਂ ਕੀਤੀ ਗਈ

ਅਤੇ ਕਿਸਾਨਾਂ ਮਜ਼ਦੂਰਾਂ ਨੂੰ ਡਰਾ ਕੇ ਧਮਕਾ ਕੇ ਅਤੇ ਤਸ਼ੱਦਦ ਕਰਕੇ ਜਮੀਨਾਂ ਤੇ ਕਬਜਾ ਕਰ ਰਿਹਾ ਹੈ ਅਤੇ ਜਥੇਬੰਦੀ ਲਗਾਤਾਰ ਇਸ ਦੇ ਵਿਰੋਧ ਵਿੱਚ ਆਰ ਪਾਰ ਦੀ ਜੰਗ ਲੜ ਕੇ ਆਪਣੀ ਹੌਂਦ ਅਤੇ ਜ਼ਮੀਨਾਂ ਬਚਾਉਣ ਲਈ ਤੱਤਪਰ ਹੈ ਉਹਨਾਂ ਕਿਹਾ ਕਿ ਮਾਣਯੋਗ ਹਾਈ ਕੋਰਟ ਦਾ ਨਾਮ ਵਰਤ ਕੇ ਜ਼ਿਲ੍ਹਾ ਪ੍ਰਸ਼ਾਸਨ ਐਕਟ 2013 ਦੀਆਂ ਧੱਜੀਆਂ ਉਡਾ ਰਿਹਾ ਹੈ ਆਗੂ ਹਰਵਿੰਦਰ ਮਸਾਣੀਆਂ ਵੱਲੋਂ ਪ੍ਰਸ਼ਾਸਨ ਦੀ ਨੀਤੀ ਸਪੱਸ਼ਟ ਕਰਦਿਆਂ ਕਿਹਾ ਕਿ ਪਟਵਾਰੀ ਤਹਿਸੀਲਦਾਰ ਵੱਲੋਂ ਕੀਤੀਆਂ ਗਈਆਂ ਤਕਸੀਮਾਂ ਨੂੰ ਐਸ ਡੀ ਐਮ ਪੱਧਰ ਦੇ ਅਧਿਕਾਰੀਆਂ ਵੱਲੋਂ ਬਿਨਾਂ ਵਜ੍ਹਾ ਪਾਸ ਨਾ ਕਰਨਾ ਪ੍ਰਸ਼ਾਸਨ ਦੀ ਕਾਰਪੋਰੇਟੀ ਨੀਤੀ ਨੂੰ ਸਾਫ਼ ਕਰਦੀ ਹੈ ਲੈਂਡ ਪੂਲਿੰਗ ਪਾਲਿਸੀ ਤੇ ਗੱਲ ਕਰਦਿਆਂ ਉਹਨਾਂ ਕਿਹਾ ਕਿ 11 ਅਗਸਤ ਨੂੰ ਸੂਬਾ ਪੱਧਰੀ ਐਲਾਨ ਤੇ ਪਾਲਿਸੀ ਦੇ ਵਿਰੋਧ ਵਿੱਚ ਵੱਡੀ ਮੋਟਰਸਾਈਕਲ ਰੈਲੀ ਰੋਸ ਮਾਰਚ ਕੱਢਿਆ ਜਾਵੇਗਾ ਸਵਿੰਦਰ ਚੁਤਾਲਾ ਨੇ 20 ਅਗਸਤ ਨੂੰ ਜਲੰਧਰ ਵਿਖੇ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਵਿੱਚ ਹੋ ਰਹੇ ਵੱਡੇ ਇਕੱਠ ਤੇ ਲੱਖਾਂ ਦੀ ਗਿਣਤੀ ਪਹੁੰਚਣ ਦੀ ਗੱਲ ਕਰਦਿਆਂ ਸੂਬਾ ਅਤੇ ਕੇਂਦਰ ਸਰਕਾਰ ਦੀ ਲੋਕ ਮਾਰੂ ਨੀਤੀ ਨੂੰ ਲਲਕਾਰ ਰੈਲੀ ਇਕੱਠ ਐਲਾਨਿਆ ਉਹਨਾਂ ਸਮੂਹ ਜਥੇਬੰਦੀਆਂ ਨੂੰ ਇਕ ਪਲੇਟਫਾਰਮ ਤੇ ਖੜੇ ਹੋ ਕੇ ਇਸ ਤਬਾਹਕੁੰਨ ਨੀਤੀ ਨੂੰ ਪਿੱਛੇ ਮੋੜਨ ਦੀ ਗੱਲ ਤੇ ਜੋਰ ਦਿੱਤਾ ਇਸ ਮੌਕੇ ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਜੋਨ ਪ੍ਰਧਾਨ ਹਰਭਜਨ ਸਿੰਘ ਵੈਰੋ ਨੰਗਲ, ਬਲਦੇਵ ਸਿੰਘ ਪੰਡੋਰੀ, ਗੁਰਜੀਤ ਸਿੰਘ ਬੱਲੜਵਾਲ, ਜਤਿੰਦਰ ਸਿੰਘ ਚੀਮਾ,ਸੁਖਦੇਵ ਸਿੰਘ ਨੱਤ,ਸੁਖਜਿੰਦਰ ਸਿੰਘ ਡੇਹਰੀਵਾਲ ,ਨਿਸ਼ਾਨ ਸਿੰਘ ਮੇੜੇ, ਗੁਰਦੀਪ ਸਿੰਘ ਮਰੜ , ਕੁਲਜੀਤ ਸਿੰਘ ਹਯਾਤ ਨਗਰ,ਕਵਲਜੀਤ ਸਿੰਘ ਪੰਜਗਰਾਈਆਂ ,ਰਛਪਾਲ ਸਿੰਘ ਭਰਥ ,ਪਰਮਿੰਦਰ ਸਿੰਘ ਚੀਮਾ, ਹਰਜੀਤ ਸਿੰਘ ਲੀਲ ਕਲਾਂ, ਲਖਵਿੰਦਰ ਸਿੰਘ ਸਠਿਆਲੀ, ਸੁਖਜਿੰਦਰ ਸਿੰਘ ਗੋਹਤ, ਸੁਖਵਿੰਦਰ ਸਿੰਘ ਅਂਲੜਪਿੰਡੀ ,ਹਰਚਰਨ ਸਿੰਘ ਧਾਰੀਵਾਲ, ਬਲਦੇਵ ਸਿੰਘ ਪੰਡੋਰੀ, ਹਰਪਾਲ ਸਿੰਘ ਖਿਆਲਾ, ਕੁਲਦੀਪ ਸਿੰਘ ਹੁਸ਼ਿਆਰਪੁਰ, ਬੀਬੀ ਹਰਜੀਤ ਕੌਰ, ਬੀਬੀ ਮਨਜਿੰਦਰ ਕੌਰ, ਬੀਬੀ ਰਮਨਦੀਪ ਕੌਰ,ਬੀਬੀ ਗੁਰਮੇਜ ਕੌਰ ਸੋਹਣ ਸਿੰਘ ਕਾਲਾ ਨੰਗਲ ਆਗੂ ਹਾਜ਼ਰ ਸਨ। ਜਾਰੀ ਕਰਤਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ 9465176347