(ਪੰਕਜ ਸੋਨੀ) ਜਲੰਧਰ ਸੈਂਟਰਲ ਹਲਕੇ ਚ ਸੜਕ ਤੇ ਪਈ ਇਹ ਕੁਰਸੀ ਲਾਵਾਰਸ ਹੈ । ਇਸੇ ਤਰ੍ਹਾਂ ਸੈਂਟਰਲ ਹਲਕਾ ਦੇ ਹਾਲਤ ਪੂਰੀ ਤਰ੍ਹਾਂ ਲਾਵਾਰਸਾਂ ਵਾਲੇ ਹੋ ਚੁੱਕੇ ਹੈ। ਇੱਕ ਪਾਸੇ ਹਲਕੇ ਦੇ ਐਮ.ਐਲ.ਏ. ਰਮਨ ਅਰੋੜਾ ਜੇਲ੍ਹ ਵਿੱਚ ਬੈਠੇ ਹਨ, ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਜਲੰਧਰ ਸੈਂਟ੍ਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਵਿਕਾਸ ਕਾਰਜਾਂ ‘ਚ ਨਾਕਾਮ ਨਜ਼ਰ ਆ ਰਹੇ ਹਨ।

ਹਲਕੇ ਦੀਆਂ ਸੜਕਾਂ ਢਹਿੜੀਆਂ ਤੇ ਖੱਡਿਆਂ ਨਾਲ ਭਰੀਆਂ ਹੋਈਆਂ ਹਨ। ਥੋੜ੍ਹੀ ਜਿਹੀ ਬਰਸਾਤ ਨਾਲ ਹੀ ਪਾਣੀ ਸੜਕਾਂ ਤੇ ਘਰਾਂ ਅੱਗੇ ਇਕੱਠਾ ਹੋ ਕੇ ਲੋਕਾਂ ਨੂੰ ਮੁਸ਼ਕਲਾਂ ਵਿੱਚ ਪਾ ਦਿੰਦਾ ਹੈ। ਬਰਸਾਤੀ ਪਾਣੀ ਨੇ ਪੂਰੇ ਹਲਕੇ ਨੂੰ ਦਲਦਲ ਵਿੱਚ ਬਦਲ ਦਿੱਤਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਤੇ ਹਲਕੇ ਦੇ ਇੰਚਾਰਜ ਸਿਰਫ਼ ਫੋਟੋ ਖਿੱਚਾਉਣ ਤੇ ਝੂਠੇ ਵਾਅਦੇ ਕਰਨ ਤੱਕ ਹੀ ਸੀਮਤ ਰਹੇ ਹਨ।
ਇੱਕ ਵਸਨੀਕ ਨੇ ਗੁੱਸੇ ‘ਚ ਕਿਹਾ –
“ਅਸੀਂ ਵੋਟਾਂ ਦੇ ਕੇ ਆਪਣੇ ਹਲਕੇ ਲਈ ਸੁਧਾਰ ਚਾਹੀਦਾ ਸੀ, ਪਰ ਅੱਜ ਹਾਲ ਇਹ ਹੈ ਕਿ ਸੜਕਾਂ ਤੇ ਤੁਰਨਾ ਮੁਸ਼ਕਲ ਹੋ ਗਿਆ ਹੈ। ਕੋਈ ਸੁਣਨ ਵਾਲਾ ਨਹੀਂ।”

ਦੂਜੇ ਵਸਨੀਕ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ –
“ਇਹ ਹਲਕਾ ਤਾਂ ਹੁਣ ਲਾਵਾਰਸ ਬਣ ਗਿਆ ਹੈ। ਨਾ ਐਮ.ਐਲ.ਏ. ਹੈ, ਨਾ ਹੀ ਇੰਚਾਰਜ ਨੂੰ ਲੋਕਾਂ ਦੇ ਦੁੱਖ-ਦਰਦ ਨਾਲ ਕੋਈ ਲੈਣਾ-ਦੇਣਾ ਹੈ।”