ਕਾਂਗੜਾ ਪੁਲਿਸ ਵੱਲੋਂ 25.19 ਗ੍ਰਾਮ ਚਿੱਟਾ ਬਰਾਮਦ, 4 ਪੰਜਾਬੀ ਗ੍ਰਿਫ਼ਤਾਰ

0
12

ਜ਼ਿਲ੍ਹਾ ਕਾਂਗੜਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਤਹਿਤ ਪੁਲਿਸ ਥਾਣਾ ਗਗਲ ਦੀ ਟੀਮ ਨੇ ਗਸ਼ਤ ਦੌਰਾਨ ਇੱਕ ਕਾਰ ‘ਚ ਸਵਾਰ ਚਾਰ ਲੋਕਾਂ (ਜਿਨ੍ਹਾਂ ‘ਚ ਇੱਕ ਜਵਾਨ ਕੁੜੀ ਵੀ ਸ਼ਾਮਲ ਹੈ) ਤੋਂ 25.19 ਗ੍ਰਾਮ ਚਿੱਟਾ (ਹੀਰੋਇਨ) ਬਰਾਮਦ ਕੀਤਾ। ਇਹ ਸਾਰੇ ਦੋਸ਼ੀ ਜ਼ਿਲ੍ਹਾ ਗੁਰਦਾਸਪੁਰ, ਪੰਜਾਬ ਦੇ ਵਸਨੀਕ ਹਨ।
ਗ੍ਰਿਫ਼ਤਾਰ ਸ਼ਖ਼ਸੀਅਤਾਂ ਦੀ ਪਛਾਣ ਇਸ ਤਰ੍ਹਾਂ ਹੋਈ ਹੈ —
ਗੁਰਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ, ਪਿੰਡ ਰਸੂਲਪੁਰ, ਤਹਿਸੀਲ ਵਟਾਲਾ, ਜ਼ਿਲ੍ਹਾ ਗੁਰਦਾਸਪੁਰ (ਉਮਰ 30 ਸਾਲ)।
ਰੁਪਿੰਦਰਜੀਤ ਕੌਰ ਪੁੱਤਰ ਕੁਲਜੀਤ ਸਿੰਘ, ਪਿੰਡ ਨੀਲਕਲਾਂ, ਤਹਿਸੀਲ ਵਟਾਲਾ, ਜ਼ਿਲ੍ਹਾ ਗੁਰਦਾਸਪੁਰ (ਉਮਰ 21 ਸਾਲ)।
ਅਮ੍ਰਿਤਪਾਲ ਪੁੱਤਰ ਦਲਜੀਤ ਸਿੰਘ, ਪਿੰਡ ਰਸੂਲਪੁਰ, ਤਹਿਸੀਲ ਵਟਾਲਾ, ਜ਼ਿਲ੍ਹਾ ਗੁਰਦਾਸਪੁਰ (ਉਮਰ 22 ਸਾਲ)।
ਰੁਪਿੰਦਰ ਪੁੱਤਰ ਸੁਖਵਿੰਦਰ ਸਿੰਘ, ਪਿੰਡ ਡਪਈ, ਤਹਿਸੀਲ ਵਟਾਲਾ, ਜ਼ਿਲ੍ਹਾ ਗੁਰਦਾਸਪੁਰ (ਉਮਰ 26 ਸਾਲ)।
ਪੁਲਿਸ ਨੇ ਸਾਰੇ ਦੋਸ਼ੀਆਂ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ NDPS ਐਕਟ ਅਧੀਨ ਕੇਸ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਨਿਯਮਾਂ ਅਨੁਸਾਰ ਜਾਰੀ ਹੈ।
ਜ਼ਿਲ੍ਹਾ ਕਾਂਗੜਾ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਨਸ਼ਿਆਂ ਅਤੇ ਹੋਰ ਗੈਰਕਾਨੂੰਨੀ ਕਾਰੋਬਾਰ ਵਿੱਚ ਲਿਪਤ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਆਮ ਜਨਤਾ ਨੂੰ ਅਪੀਲ —
ਨਸ਼ੇ ਦੇ ਸੌਦਾਗਰਾਂ ਬਾਰੇ ਜਾਣਕਾਰੀ ਤੁਰੰਤ ਪੁਲਿਸ ਨੂੰ ਦਿਓ। ਤੁਹਾਡੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।