ਘਰ ਦੀ ਛੱਤ ‘ਤੇ ਹੈਲੀਕਾਪਟਰ ਲੈਂਡਿੰਗ : ਮਾਧੋਪੁਰ ‘ਚ ਭਾਰਤੀ ਫੌਜ ਨੇ 22 CRPF ਜਵਾਨਾਂ ਤੇ 3 ਨਾਗਰਿਕਾਂ ਨੂੰ ਬਚਾਇਆ

0
542

ਘਰ ਦੀ ਛੱਤ ‘ਤੇ ਹੈਲੀਕਾਪਟਰ ਲੈਂਡਿੰਗ: ਮਾਧੋਪੁਰ ‘ਚ ਭਾਰਤੀ ਫੌਜ ਨੇ 22 CRPF ਜਵਾਨਾਂ ਤੇ 3 ਨਾਗਰਿਕਾਂ ਨੂੰ ਬਚਾਇਆ

ਸਟਾਰ ਨਿਊਜ਼ ਨੈੱਟਵਰਕ (ਬਯੂਰੋ) : ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਵਿਚ ਲਗਾਤਾਰ ਮੀਂਹ ਕਾਰਨ ਹਾਲਾਤ ਬਹੁਤ ਹੀ ਖ਼ਤਰਨਾਕ ਬਣ ਗਏ ਹਨ। ਕਈ ਥਾਵਾਂ ‘ਤੇ ਸੜਕਾਂ ਦਰਿਆਵਾਂ ਵਾਂਗ ਲੱਗ ਰਹੀਆਂ ਹਨ ਅਤੇ ਖੇਤ ਪਾਣੀ ਨਾਲ ਭਰੇ ਪਏ ਹਨ। ਇਸੇ ਦੌਰਾਨ ਮਾਧੋਪੁਰ ਹੈੱਡਵਰਕਸ ਨੇੜੇ ਇਕ ਇਮਾਰਤ ‘ਤੇ ਫਸੇ 22 CRPF ਜਵਾਨਾਂ ਅਤੇ 3 ਨਾਗਰਿਕਾਂ ਦਾ ਭਾਰਤੀ ਫੌਜ ਨੇ ਦਲੇਰੀ ਨਾਲ ਰੈਸਕਿਊ ਕੀਤਾ।

ਫੌਜ ਦੇ ਹੈਲੀਕਾਪਟਰ ਨੇ ਘਰ ਦੀ ਛੱਤ ‘ਤੇ ਲੈਂਡਿੰਗ ਕਰਕੇ ਸਾਰੇ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ। ਰੈਸਕਿਊ ਦੇ ਕੁਝ ਮਿੰਟਾਂ ਬਾਅਦ ਹੀ ਪੂਰਾ ਘਰ ਢਹਿ ਗਿਆ। ਜੇ ਕਿਤੇ ਰੈਸਕਿਊ ਵਿਚ ਦੇਰ ਹੋ ਜਾਂਦੀ ਤਾਂ ਵੱਡੀ ਜਾਨੀ ਨੁਕਸਾਨ ਹੋ ਸਕਦਾ ਸੀ।

ਦਰਿਆਵਾਂ ਵਿੱਚ ਵੱਧਦਾ ਪਾਣੀ ਲੋਕਾਂ ਲਈ ਵੱਡੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਕਈ ਸੜਕਾਂ ਟੁੱਟ ਗਈਆਂ ਹਨ ਤੇ ਪਿੰਡਾਂ ਵਿਚ ਪਾਣੀ ਘੁੱਸ ਗਿਆ ਹੈ। ਪਰ ਭਾਰਤੀ ਫੌਜ ਦੀ ਫੁਰਤੀ ਅਤੇ ਹਿੰਮਤ ਨਾਲ ਕਈ ਜਿੰਦਗੀਆਂ ਬਚ ਗਈਆਂ।