Floods In Punjab : ਭਾਖੜਾ ਡੈਮ ਅਤੇ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ, CISF ਦੀਆਂ ਟੀਮਾਂ ਤਾਇਨਾਤ

0
180

ਪੰਜਾਬ ਵਿੱਚ ਹੜ੍ਹ ਦਾ ਖਤਰਾ ਵਧਿਆ : ਭਾਖੜਾ ਡੈਮ ਅਤੇ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ, CISF ਦੀਆਂ ਟੀਮਾਂ ਤਾਇਨਾਤ

ਸਟਾਰ ਨਿਊਜ਼ ਨੈੱਟਵਰਕ (ਬਯੂਰੋ) : ਪੰਜਾਬ ਵਿਚ ਹੜ੍ਹਾਂ ਦੇ ਹਾਲਾਤ ਨਾਜ਼ੁਕ ਬਣ ਰਹੇ ਹਨ। ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਸੂਬੇ ਦੇ ਸੱਤ ਜ਼ਿਲ੍ਹਿਆਂ ਵਿੱਚ ਸਥਿਤੀ ਗੰਭੀਰ ਹੋ ਗਈ ਹੈ। ਸ਼ੁੱਕਰਵਾਰ ਨੂੰ ਭਾਖੜਾ ਡੈਮ ਤੇ ਸੁਖਨਾ ਲੇਕ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ। ਇਸੇ ਵਿਚਾਲੇ ਡੈਮ ਦੀ ਸੁਰੱਖਿਆ ਲਈ CISF ਦੀਆਂ ਟੀਮਾਂ ਪੰਜਾਬ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ।

ਭਾਖੜਾ ਡੈਮ ਵਿਚ ਇਸ ਸਮੇਂ ਪਾਣੀ ਦਾ ਪੱਧਰ 1671.89 ਫੁੱਟ ਹੈ, ਜੋ ਖਤਰੇ ਦੇ ਨਿਸ਼ਾਨ (1680 ਫੁੱਟ) ਤੋਂ ਕਰੀਬ 8 ਫੁੱਟ ਹੇਠਾਂ ਹੈ। ਡੈਮ ਵਿਚ 50,524 ਕਿਊਸੇਕ ਪਾਣੀ ਦੀ ਆਮਦ ਦਰਜ ਹੋ ਰਹੀ ਹੈ, ਜਦਕਿ 52,663 ਕਿਊਸਿਕ ਪਾਣੀ ਟਰਬਾਈਨਾਂ ਅਤੇ ਫਲੱਡ ਗੇਟਾਂ ਰਾਹੀਂ ਛੱਡਿਆ ਜਾ ਰਿਹਾ ਹੈ। ਚਾਰਾਂ ਫਲੱਡ ਗੇਟਾਂ ਨੂੰ ਲਗਭਗ 4-4 ਫੁੱਟ ਤੱਕ ਖੋਲ੍ਹਿਆ ਗਿਆ ਹੈ।

ਡੈਮ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ 200 CISF ਜਵਾਨਾਂ ਦੀ ਟੀਮ ਨੰਗਲ ਪਹੁੰਚਣ ਲੱਗ ਪਈ ਹੈ। 31 ਅਗਸਤ ਤੋਂ ਜਵਾਨਾਂ ਦੀ ਤਾਇਨਾਤੀ ਸ਼ੁਰੂ ਹੋਵੇਗੀ। ਇਸ ਲਈ ਬੀਬੀਐਮਬੀ (BBMB) ਨੇ ਨੰਗਲ ਵਿਚ 90 ਪ੍ਰਤੀਸ਼ਤ ਰਿਹਾਇਸ਼ ਯੂਨਿਟ ਤਿਆਰ ਕਰ ਦਿੱਤੇ ਹਨ।

ਉੱਥੇ ਹੀ, ਸੁਖਨਾ ਝੀਲ ਦਾ ਪਾਣੀ ਵਧਣ ਕਾਰਨ ਦੋ ਫਲੱਡ ਗੇਟ ਖੋਲ੍ਹੇ ਗਏ ਹਨ। ਇਸ ਤੋਂ ਬਾਅਦ ਪਟਿਆਲਾ ਜ਼ਿਲ੍ਹੇ ਦੇ ਪਿੰਡਉਂਤਸਰ, ਨਨਹੇਰੀ, ਸੰਜਰਪੁਰ, ਲਛਰੂ, ਕਮਾਲਪੁਰ, ਰਾਮਪੁਰ, ਸੌਂਤਾ, ਮਾਰੂ, ਚਮਰੂ, ਭਸਮਰਾ, ਜਲਾਹ ਖੇੜੀ, ਰਾਜੂ ਖੇੜੀ, ਹਡਾਣਾ, ਪੁਰ, ਸਿਰਕੱਪਰਾ ਦੇ ਲੋਕਾਂ ਨੂੰ ਅਲਰਟ ਰਹਿਣ ਦੀ ਅਪੀਲ ਕੀਤੀ ਗਈ ਹੈ।