ਜਲੰਧਰ ਦੇ EX MP ਸੁਸ਼ੀਲ ਕੁਮਾਰ ਰਿੰਕੂ ਅਤੇ BJP ਲੀਡਰ ਕ੍ਰਿਸ਼ਨ ਦੇਵ ਭੰਡਾਰੀ ਗ੍ਰਿਫਤਾਰ
ਜਲੰਧਰ (ਪੰਕਜ ਸੋਨੀ/ ਨਰਿੰਦਰ ਗੁਪਤਾ ) :
ਜਲੰਧਰ ਦੇ ਸਾਬਕਾ ਐੱਮਪੀ ਸੁਸ਼ੀਲ ਕੁਮਾਰ ਰਿੰਕੂ ਅਤੇ ਬੀਜੇਪੀ ਲੀਡਰ ਕ੍ਰਿਸ਼ਨ ਦੇਵ ਭੰਡਾਰੀ ਨੂੰ ਲੈ ਕੇ ਵੱਡੀ ਖ਼ਬਰ ਆ ਰਹੀ ਹੈ | ਪੁਲਿਸ ਨੇ ਸਾਬਕਾ ਐੱਮਪੀ ਸੁਸ਼ੀਲ ਕੁਮਾਰ ਰਿੰਕੂ ਨੂੰ ਆਦਮਪੁਰ ਅਤੇ ਕੇ.ਡੀ ਭੰਡਾਰੀ ਨੂੰ ਸ਼ਾਹਕੋਟ ਹਲਕੇ ਤੋਂ ਹਿਰਾਸਤ ਚ ਲਿਆ ਹੈ |
ਦਸ ਦਈਏ ਕਿ ਸੁਸ਼ੀਲ ਕੁਮਾਰ ਰਿੰਕੂ ਅਤੇ ਕੇ ਡੀ ਭੰਡਾਰੀ ਭਾਰਤੀ ਜਨਤਾ ਪਾਰਟੀ ਦੀਆ ਸਕੀਮ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਸਨ ਕਿ ਜਿਸ ਦੌਰਾਨ ਪੁਲਿਸ ਨੇ ਰਿੰਕੂ ਨੂੰ ਆਦਮਪੁਰ ਅਤੇ ਕੇ.ਡੀ ਭੰਡਾਰ ਨੂੰ ਸ਼ਾਹਕੋਟ ਹਲਕੇ ਤੋਂ ਪੁਲਿਸ ਨੇ ਹਿਰਾਸਤ ‘ਚ ਲਿਆ ਹੈ |
ਮਿਲੀ ਜਾਣਕਾਰੀ ਅਨੁਸਾਰ ਬੀਜੇਪੀ ਵੱਲੋਂ ਇਲਾਕੇ ਵਿੱਚ ਕੈਂਪ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ, ਜਿਸ ਦੌਰਾਨ ਪੁਲਿਸ ਦੇ ਵਲੋਂ ਇਹ ਕਾਰਵਾਈ ਕੀਤੀ ਗਈ | ਇਸ ਮਾਮਲੇ ਤੋਂ ਬਾਅਦ ਭਾਜਪਾ ਵਰਕਰਾਂ ਵਿਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ | ਜਿਸਨੂੰ ਲੈ ਕੇ ਭਾਜਪਾ ਨੇਤਾ ਅਸ਼ੋਕ ਸਰੀਨ ਹਿੱਕੀ ਨੇ ਵੀਡੀਓ ਜਾਰੀ ਕਰਕੇ ਕਈ ਗੱਲਾਂ ਕਹੀਆਂ ਹਨ ਤੁਸੀਂ ਵੀ ਇਕ ਵਾਰ ਜਰੂਰ ਦੇਖੋ ਇਹ ਵੀਡੀਓ…