ਸ਼ਿਵ ਸੈਨਾ ਲੋਇਣ ਨੇ “ਵੀਜ਼ਾ 24′ ਇਮੀਗ੍ਰੇਸ਼ਨ ਦੇ ਖਿਲਾਫ ਵਿਦੇਸ਼ ਭੇਜਣ ਦੇ ਨਾਮ ਤੇ 1 ਲੱਖ ਰੁਪਏ ਦੇ ਵਿੱਚ +2 ਦੇ ਜਾਲੀ ਸਰਟੀਫਿਕੇਟ ਬਣਾਉਣ ਅਤੇ ਪੰਜਾਬ ਸਰਕਾਰ ਦੀ ਜਾਲੀ ਮੋਹਰ ਦਾ ਵਰਤੋ ਕਰਨ ਵਾਲੇ “ਵੀਜ਼ਾ 24′ ਮਾਲਕਾ ਦਾ ਲਾਇਸੈਂਸ ਰੱਦ

0
386

ਸ਼ਿਵ ਸੈਨਾ ਲੋਇਣ ਨੇ “ਵੀਜ਼ਾ 24′ ਇਮੀਗ੍ਰੇਸ਼ਨ ਦੇ ਖਿਲਾਫ ਵਿਦੇਸ਼ ਭੇਜਣ ਦੇ ਨਾਮ ਤੇ 1 ਲੱਖ ਰੁਪਏ ਦੇ ਵਿੱਚ +2 ਦੇ ਜਾਲੀ ਸਰਟੀਫਿਕੇਟ ਬਣਾਉਣ ਅਤੇ ਪੰਜਾਬ ਸਰਕਾਰ ਦੀ ਜਾਲੀ ਮੋਹਰ ਦਾ ਵਰਤੋ ਕਰਨ ਵਾਲੇ “ਵੀਜ਼ਾ 24′ ਮਾਲਕਾ ਦਾ ਲਾਇਸੈਂਸ ਰੱਦ ਕਰਨ ਅਤੇ ਮਾਲਕਾ ਤੇ ਕਾਨੂੰਨੀ ਕਾਰਵਾਈ ਕਰਨ ਲਈ ਪੁਲਿਸ ਕਮਿਸ਼ਨਰ ਜਲੰਧਰ ਨੂੰ ਦਿੱਤੀ ਸ਼ਿਕਾਇਤ:- ਸ਼ਿਵ ਸੈਨਾ ਲੋਇਣ*

ਜਲੰਧਰ :- ਅੱਜ ਸ਼ਿਵ ਸੈਨਾ ਵੱਲੋਂ ਯੁਵਾ ਕੌਮੀ ਪ੍ਰਧਾਨ ਸੁਨੀਲ ਕੁਮਾਰ ਬੰਟੀ ਦੀ ਅਗਵਾਈ ਵਿੱਚ ਪੁਲਿਸ ਕਮਿਸ਼ਨਰ ਜਲੰਧਰ ਸ਼੍ਰੀ ਧੰਨਪ੍ਰੀਤ ਕੌਰ ਜੀ ਨੂੰ “ਵੀਜ਼ਾ 24′ ਦੇ ਮਾਲਕਾਂ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ! ਜਿੱਥੇ ਪੁਲਿਸ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤ ਦਿੰਦੇ ਹੋਏ ਕੌਮੀ ਉਪ ਪ੍ਰਧਾਨ ਰਾਜ ਕੁਮਾਰ ਅਰੋੜਾ ਜੀ , ਲਲਿਤ ਕੁਮਾਰ ਬੱਬੂ , ਯੁਵਾ ਚੇਅਰਮੈਨ ਸੁਨੀਲ ਅਹੀਰ , ਯੁਵਾ ਪ੍ਰਧਾਨ ਅਭਿਸ਼ੇਕ ਮੱਕੜ , ਰਾਹੁਲ ਵਰਮਾ , ਰਵੀ ਕੁੰਡੀ ਅਤੇ ਸ਼ਿਵ ਸੈਨਿਕਾ ਨੇ ਪੁਲਿਸ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤ ਦਿੱਤੀ! ਸੁਨੀਲ ਕੁਮਾਰ ਬੰਟੀ ਯੁਵਾ ਕੌਮੀ ਪ੍ਰਧਾਨ ਅਤੇ ਰਾਜ ਕੁਮਾਰ ਅਰੋੜਾ ਕੌਮੀ ਉਪ ਪ੍ਰਧਾਨ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਵਿੱਚ ਜਲੰਧਰ ਬੱਸ ਸਟੈਂਡ ਨਜ਼ਦੀਕ “ਵੀਜ਼ਾ 24′ ਇਮੀਗ੍ਰੇਸ਼ਨ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ 1 ਲੱਖ ਰੁਪਏ ਦੇ ਵਿੱਚ +2 ਦੇ ਜਾਲੀ ਸਰਟੀਫਿਕੇਟ ਬਣਾਏ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਦੀ ਮੋਹਰ ਦਾ ਵੀ ਵਰਤੋਂ ਕੀਤਾ ਜਾ ਰਿਹਾ! ਜਿਸ ਦੀ ਵੀਡੀਓ ਸਾਡੇ ਕੋਲ ਮੌਜੂਦ ਹੈ ਅਤੇ ਵੀਡੀਓ ਵਿੱਚ ਵੀਜ਼ਾ 24 ਦੇ ਸਟਾਫ ਵੱਲੋਂ ਸ਼ਰੇਆਮ ਕਿਹਾ ਜਾ ਰਿਹਾ ਹੈ ਕਿ 1 ਲੱਖ ਰੁਪਏ ਦੇ ਵਿੱਚ +2 ਦਾ ਜਾਲੀ ਸਰਟੀਫਿਕੇਟ ਬਣਾ ਦਿੱਤਾ ਜਾਵੇਗਾ ਅਤੇ 5-6 ਸਾਲ ਦੇ ਲਈ ਪੰਜਾਬ ਸਰਕਾਰ ਦੀ ਵੈਬਸਾਈਟ ਤੇ ਵੀ ਆਨਲਾਈਨ ਬੋਲੂਗਾ! ਸਾਡੀ ਆਪ ਜੀ ਨੂੰ ਮੰਗ ਹੈ ਕਿ “ਵੀਜ਼ਾ 24′ ਇਮੀਗਰੇਸ਼ਨ ਵੱਲੋਂ ਸ਼ਰੇਆਮ ਜਾਲੀ +2 ਦਾ ਸਰਟੀਫਿਕੇਟ ਬਣਾ ਕੇ ਪੰਜਾਬ ਸਰਕਾਰ ਦੀ ਮੋਹਰ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਅਤੇ ਕਈ ਹਜ਼ਾਰਾਂ ਬੱਚੇ ਇਹਨਾਂ ਵੱਲੋਂ ਜਾਲੀ ਸਰਟੀਫਿਕੇਟ ਬਣਾ ਕੇ ਅਤੇ ਪੰਜਾਬ ਸਰਕਾਰ ਦੀ ਜਾਲੀ ਮੋਹਰ ਦਾ ਦੁਰਉਪਯੋਗ ਕਰਕੇ ਵਿਦੇਸ਼ ਭੇਜੇ ਗਏ ਹਨ ਸਾਡੀ ਆਪ ਜੀ ਨੂੰ ਮੰਗ ਹੈ ਕਿ “ਵੀਜ਼ਾ 24′ ਦਾ ਲਾਈਸੈਂਸ ਰੱਦ ਕੀਤਾ ਜਾਵੇ! ਅਤੇ 1 ਲੱਖ ਰੁਪਏ ਵਿੱਚ ਬਣਾਏ ਗਏ +2 ਦੇ ਜਾਲੀ ਸਰਟੀਫਿਕੇਟ ਅਤੇ ਪੰਜਾਬ ਸਰਕਾਰ ਦੀ ਜਾਲੀ ਮੋਹਰ ਬਣਾ ਸਰਟੀਫਿਕੇਟ ਬਣਾਉਣ ਵਾਲੇ “ਵੀਜ਼ਾ 24′ ਦੇ ਮਾਲਕਾ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ!