ਕਾਰ ‘ਚ ਘੁੰਮਣ ਨਿਕਲੇ ਸੱਤ ਦੋਸਤ, ਰਾਹ ਵਿਚ ਹੋਇਆ ਭਿਆਨਕ ਹਾਦਸਾ, ਗੱਡੀ ਦੇ ਉੱਡੇ ਪਰਖੱਚੇ, 6 ਦੀ ਮੌਤ, ਇੱਕ ਜ਼ਖ਼ਮੀ

0
51

ਸ਼ੁੱਕਰਵਾਰ ਸਵੇਰੇ ਸੜਕ ‘ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਨਾਲ ਹਰ ਕੋਈ ਸੱਨ ਰਹਿ ਗਿਆ। ਦਰਅਸਲ ਸੱਤ ਦੋਸਤ ਘੁੰਮਣ ਲਈ ਜਾ ਰਹੇ ਸਨ ਕਿ ਕਾਰ ਅਚਾਨਕ ਬੇਕਾਬੂ ਹੋ ਕੇ ਆਪਣੀ ਸਾਈਡ ਤੋਂ ਦੂਜੀ ਸਾਈਡ ਵਿੱਚ ਜਾ ਟਰੱਕ ਨਾਲ ਟੱਕਰਾ ਗਈ। ਛੱਤੀਸਗੜ੍ਹ ਦੇ ਰਾਜਨਾਂਦਗਾਂਵ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇੱਕ ਕਾਰ ਡਿਵਾਈਡਰ ਤੋਂ ਉੱਛਲ ਕੇ ਵਿਰੋਧੀ ਦਿਸ਼ਾ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ, ਜਿਸ ਨਾਲ ਕਾਰ ਵਿੱਚ ਸਵਾਰ ਛੇ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਰਾਜਨਾਂਦਗਾਂਵ ਦੇ ਪੁਲਿਸ ਅਧਿਕਾਰੀ ਮੋਹਿਤ ਗਰਗ ਨੇ ਦੱਸਿਆ ਕਿ ਇਹ ਹਾਦਸਾ ਬਾਘਨਦੀ ਥਾਣਾ ਖੇਤਰ ਦੇ ਚਿਰਚਾਰੀ ਪਿੰਡ ਦੇ ਨੇੜੇ ਸਵੇਰੇ ਲਗਭਗ ਸਾਢੇ ਪੰਜ ਵਜੇ ਵਾਪਰਿਆ।

ਉਨ੍ਹਾਂ ਦੱਸਿਆ ਕਿ ਸਾਰੇ ਮ੍ਰਿਤਕਾਂ ਦੀ ਉਮਰ ਲਗਭਗ 25 ਤੋਂ 30 ਸਾਲ ਦੇ ਵਿਚਕਾਰ ਸੀ। ਇਹ ਸੱਤੋ ਦੋਸਤ ਇੰਦੌਰ ਤੋਂ ਘੁੰਮਣ ਨਿਕਲੇ ਸਨ। ਉੱਜੈਨ ਘੁੰਮਣ ਤੋਂ ਬਾਅਦ, ਉਹ ਛੱਤੀਸਗੜ੍ਹ ਰਾਹੀਂ ਓਡੀਸ਼ਾ ਦੇ ਜਗੰਨਾਥ ਪੂਰੀ ਜਾ ਰਹੇ ਸਨ।

ਪੁਲਿਸ ਨੇ ਪ੍ਰਾਰੰਭਿਕ ਜਾਂਚ ਦੇ ਹਵਾਲੇ ਨਾਲ ਕਿਹਾ ਕਿ ਸ਼ਾਇਦ ਡਰਾਈਵਰ ਨੂੰ ਝਪਕੀ ਆ ਗਈ ਸੀ, ਜਿਸ ਕਾਰਨ ਕਾਰ ਵਿਰੋਧੀ ਲੇਨ ਵਿੱਚ ਚਲੀ ਗਈ। ਕਾਰ ਵਿਰੋਧੀ ਦਿਸ਼ਾ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ, ਜਿਸ ਨਾਲ ਪੰਜ ਲੋਕਾਂ ਦੀ ਮੌਤ ਮੌਕੇ ‘ਤੇ ਹੀ ਹੋ ਗਈ। ਕਾਰ ਵਿੱਚ ਸਵਾਰ ਇੱਕ ਹੋਰ ਵਿਅਕਤੀ ਦੀ ਮੌਤ ਹਸਪਤਾਲ ਵਿੱਚ ਹੋ ਗਈ।

ਕਾਰ ਚਲਾ ਰਿਹਾ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋਇਆ ਹੈ ਅਤੇ ਉਸਨੂੰ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਵਿੱਚੋਂ ਪੰਜ ਦੀ ਪਹਿਚਾਣ ਆਕਾਸ਼ ਮੌਰਿਆ (28), ਗੋਵਿੰਦ (33), ਅਮਨ ਰਾਠੌਰ (26), ਨਿਤਿਨ ਯਾਦਵ (34) — ਸਭ ਮੱਧ ਪ੍ਰਦੇਸ਼ ਦੇ ਵਸਨੀਕ — ਅਤੇ ਸੰਗਰਾਮ ਕੇਸਰੀ (ਓਡੀਸ਼ਾ ਵਸਨੀਕ) ਵਜੋਂ ਹੋਈ ਹੈ। ਮਾਮਲੇ ਦੀ ਅੱਗੇ ਜਾਂਚ ਜਾਰੀ ਹੈ।