ਦਿਵਾਲੀ-ਛੱਠ ‘ਤੇ ਟ੍ਰੇਨ ਟਿਕਟ ਦਾ ਸੰਕਟ, ਅਜੇ ਤੋਂ ਹੀ ਫੁੱਲ ਬੁਕਿੰਗ , ਜਾਣੋ ਕੀ ਹੈ ਹਾਲਾਤ

0
55

ਦਿਵਾਲੀ-ਛੱਠ ‘ਤੇ ਟ੍ਰੇਨ ਟਿਕਟ ਦਾ ਸੰਕਟ, ਅਜੇ ਤੋਂ ਹੀ ਫੁੱਲ ਬੁਕਿੰਗ , ਜਾਣੋ ਕੀ ਹੈ ਹਾਲਾਤ

ਸਟਾਰ ਨਿਊਜ਼ ਪੰਜਾਬੀ (ਬਯੂਰੋ) : ਭਾਰਤ ਵਿੱਚ ਤਿਉਹਾਰਾਂ ਦੇ ਸਮੇਂ ਜ਼ਿਆਦਾਤਰ ਛੱਠ ਤੇ ਦੀਵਾਲੀ ‘ਤੇ ਰੇਲਗੱਡੀਆਂ ਵਿੱਚ ਭੀੜ ਬੇਹੱਦ ਵੱਧ ਜਾਂਦੀ ਹੈ। ਆਮ ਤੌਰ ‘ਤੇ ਹਰ ਰੋਜ਼ ਹੀ ਕਰੋੜਾਂ ਲੋਕ ਟ੍ਰੇਨ ਰਾਹੀਂ ਯਾਤਰਾ ਕਰਦੇ ਹਨ, ਪਰ ਤਿਉਹਾਰਾਂ ‘ਤੇ ਇਹ ਗਿਣਤੀ ਕਈ ਗੁਣਾ ਵਧ ਜਾਂਦੀ ਹੈ ਕਿਉਂਕਿ ਲੋਕ ਆਪਣੇ ਘਰ ਪਰਿਵਾਰ ਨਾਲ ਤਿਉਹਾਰ ਮਨਾਉਣ ਲਈ ਜਾਂਦੇ ਹਨ। ਖ਼ਾਸ ਕਰਕੇ ਬਿਹਾਰ ਅਤੇ ਉੱਤਰ ਪ੍ਰਦੇਸ਼ ਜਾਣ ਵਾਲੀਆਂ ਟ੍ਰੇਨਾਂ ਵਿੱਚ ਹਾਲਾਤ ਸਭ ਤੋਂ ਵੱਧ ਗੰਭੀਰ ਹੋ ਜਾਂਦੇ ਹਨ।

ਟ੍ਰੇਨਾਂ ਹੋਈਆਂ ਅਜੇ ਤੋਂ ਹੀ ਫੁੱਲ

ਇਸ ਸਾਲ ਦੀਵਾਲੀ 20 ਅਕਤੂਬਰ ਨੂੰ ਤੇ ਛੱਠ ਪੂਜਾ 27 ਅਕਤੂਬਰ ਨੂੰ ਹੈ। ਪਰ ਇਹਨਾਂ ਤਿਉਹਾਰਾਂ ਤੋਂ ਕਈ ਹਫ਼ਤੇ ਪਹਿਲਾਂ ਹੀ ਬਿਹਾਰ–ਯੂ.ਪੀ. ਜਾਣ ਵਾਲੀਆਂ ਟ੍ਰੇਨਾਂ ਵਿੱਚ ਸੀਟਾਂ ਪੂਰੀਆਂ ਭਰ ਚੁੱਕੀਆਂ ਹਨ।

ਅਜੇ ਤੋਂ ਹੀ ਫੁੱਲ ਹੋ ਚੁੱਕੀਆਂ ਇਹ ਟ੍ਰੇਨਾਂ

ਇਨ੍ਹਾਂ ਵਿੱਚ ਰਾਜਧਾਨੀ ਐਕਸਪ੍ਰੈੱਸ, ਸੰਪੂਰਣ ਕ੍ਰਾਂਤੀ, ਵਿਕਰਮਸ਼ਿਲਾ ਐਕਸਪ੍ਰੈੱਸ, ਗਰੀਬ ਰਥ, ਪੂਰਵਾ ਐਕਸਪ੍ਰੈੱਸ ਅਤੇ ਅੰਮ੍ਰਿਤ ਭਾਰਤ ਵਰਗੀਆਂ ਟ੍ਰੇਨਾਂ ਸ਼ਾਮਲ ਹਨ। ਇਨ੍ਹਾਂ ਵਿੱਚ ਟਿਕਟ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੇ ਹਨ। ਤੇਜਸ ਐਕਸਪ੍ਰੈੱਸ ਵਿੱਚ 16 ਤੋਂ 19 ਅਕਤੂਬਰ ਤੱਕ ਰਿਗ੍ਰੇਟ ਦਿਖਾ ਰਿਹਾ ਹੈ, ਮਤਲਬ ਬੁਕਿੰਗ ਦੀ ਕੋਈ ਸੰਭਾਵਨਾ ਨਹੀਂ। 20 ਅਤੇ 21 ਅਕਤੂਬਰ ਨੂੰ ਸਿਰਫ਼ ਵੇਟਿੰਗ ਟਿਕਟ ਮਿਲ ਰਹੇ ਹਨ, ਪਰ 22 ਤੋਂ 25 ਅਕਤੂਬਰ ਤੱਕ ਟ੍ਰੇਨ ਪੂਰੀ ਤਰ੍ਹਾਂ ਫੁੱਲ ਹੈ।

ਕੀ ਹੈ ਰੇਲਵੇ ਦੀ ਤਿਆਰੀ

ਇਸ ਸਾਲ ਤਿਉਹਾਰਾਂ ਦੀ ਭੀੜ ਨੂੰ ਸੰਭਾਲਣ ਲਈ ਰੇਲਵੇ ਨੇ 12,000 ਸਪੈਸ਼ਲ ਟ੍ਰੇਨਾਂ ਚਲਾਉਣ ਦੀ ਯੋਜਨਾ ਬਣਾਈ ਹੈ। ਪਿਛਲੇ ਸਾਲ ਸਿਰਫ਼ ਨੌਰਦਰਨ ਰੇਲਵੇ ਨੇ 3198 ਸਪੈਸ਼ਲ ਟ੍ਰੇਨਾਂ ਚਲਾਈਆਂ ਸਨ, ਇਸ ਵਾਰ ਗਿਣਤੀ ਹੋਰ ਵਧੇਗੀ। ਦਿੱਲੀ ਤੋਂ ਬਿਹਾਰ ਅਤੇ ਯੂ.ਪੀ. ਲਈ ਸਭ ਤੋਂ ਵੱਧ ਵਾਧੂ ਟ੍ਰੇਨਾਂ ਚਲਾਉਣ ਦੀ ਤਿਆਰੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਵੰਦੇ ਭਾਰਤ ਸਲੀਪਰ ਕੋਚ ਵੀ ਸ਼ਾਮਲ ਕਰਨ ਦੀ ਯੋਜਨਾ ਹੈ, ਜਿਸਨੂੰ ਸਤੰਬਰ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ।