ਕੌਂਸਲਰ ਵੱਲੋਂ ATP ਤੇ ਲਗਾਏ ਰਿਸ਼ਵਤ ਖੋਰੀ ਦੇ ਆਰੋਪ, ਜਲੰਧਰ ਕੈਂਟ ਦੀ ਕੁਰਸੀ ਲਈ ਸ਼ਹਿ–ਮਾਤ ਦਾ ਖੇਡ ਸ਼ੁਰੂ !

0
422
Oplus_131072

ਜਲੰਧਰ (ਪੰਕਜ ਸੋਨੀ ). ਕੈਂਟ ਕੁਰਸੀ ਦੀ ਦੌੜ ਚੜ੍ਹੀ ਤਪਸ਼ – ਕੋਠੀ ਦਾ ਕੰਮ ਰੁਕਵਾਇਆ,ਕੌਂਸਲਰਾਂ ਵੱਲੋਂ ATP ’ਤੇ ਵਿਜੀਲੈਂਸ ਜਾਂਚ ਦੀ ਮੰਗ..

ਜਲੰਧਰ ਕੈਂਟ ਦੀ ਕੁਰਸੀ ਲਈ ਚੱਲ ਰਹੀ ਸਿਆਸੀ ਖੇਡ ਹੁਣ ਨਵੇਂ ਰੰਗ ਦਿਖਾ ਰਹੀ ਹੈ। ਨੇਤਾ ਜੀ ਕੁਰਸੀ ’ਤੇ ਗਿਰਾਉਣ–ਚੜ੍ਹਾਉਣ ਦੇ ਚੱਕਰ ਵਿੱਚ ਇਕ–ਦੂਜੇ ਨੂੰ ਨਿਸ਼ਾਨਾ ਬਣਾਉਣ ਤੋਂ ਵੀ ਨਹੀਂ ਕਤਰਾ ਰਹੇ। ਦੱਸਿਆ ਜਾ ਰਿਹਾ ਹੈ ਕਿ ਕੁਰਸੀ ਦੀ ਦੌੜ ਵਿੱਚ ਹੀ ਇਕ ਧਿਰ ਨੇ ਦੂਜੇ ਧਿਰ ਦੀ ਕੋਠੀ ’ਚ ਹੋ ਰਹੇ ਕੰਮ ਨੂੰ ਰੁਕਵਾਉਣ ਲਈ ਨਗਰ ਨਿਗਮ ਦੀ ਟੀਮ ਨੂੰ ਮੋਕੇ ਤੇ ਭੇਜ ਕਾਮ ਨੂੰ ਰੁਕਵਾ ਦਿੱਤਾ।

ਇਸ ਘਟਨਾ ਨੇ ਮਾਮਲੇ ਨੂੰ ਹੋਰ ਗਰਮਾਹਟ ਦੇ ਦਿੱਤੀ। ਮੌਕੇ ’ਤੇ ਇਲਾਕਾ ਕੌਂਸਲਰ ਰਾਜੇਸ਼ ਭੱਟੀ ਤੇ ਕਾਂਗਰਸ ਦੇ SC ਸੈੱਲ ਦੇ ਚੈਅਰਮੈਨ ਰਾਕੇਸ਼ ਕਨੋਜਿਯਾ ਨੇ ਪਹਿਲਾ ਤੇ ਇਕ ਨਗਰ ਨਿਗਮ ਕਰਮੀ ਤੇ 50000 ਰੁਪਏ ਰਿਸ਼ਵਤ ਮੰਗਣ ਦੇ ਆਰੋਪ ਲਗਾਏ ਹਨ | ਦੂਜੇ ਪਾਸੇ ਧਿਨਾ ਪਿੰਡ ਦੇ ਕੌਂਸਲਰ ਨੇ ਨਿਗਮ ਨਿਗਮ ਜਲੰਧਰ ਦੇ ATP ਰਜਿੰਦਰ ਸ਼ਰਮਾ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਵਿਜੀਲੈਂਸ ਜਾਂਚ ਦੀ ਦੀ ਮੰਗ ਕੀਤੀ ਹੈ

Oplus_131072

ਇਸ ਮਾਮਲੇ ਨੂੰ ਲੈ ਕੇ ਜਦੋ ਨਗਰ ਨਿਗਮ ਦੇ atp ਨਾਲ ਫੋਨ ਤੇ ਗੱਲ ਕਰਨੀ ਚਾਹੀ ਤਾ ਓਹਨਾ ਨੇ ਫੋਨ ਨਹੀਂ ਚੁਕਿਆ | ATP ਤੇ ਕੌਂਸਲਰ ਵਲੋਂ ਲਗਾਏ ਗਏ ਆਰੋਪ ਆਪਣੇ ਆਪ ਚ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ ਅਤੇ ਨਗਰ ਨਿਗਮ ਦੇ ਵਿਚ ਚੱਲ ਰਹੇ ਭ੍ਰਿਸ਼ਟਾਚਾਰ ਕਾਰਗੁਜਾਰੀ ਤੇ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ | ਸਟਾਰ ਨਿਯੂਜ ਪੰਜਾਬੀ ਟੀ ਵੀ ATP ਤੇ ਲੱਗੇ ਆਰੋਪਾਂ ਦੀ ਪੁਸ਼ਟੀ ਨਹੀਂ ਕਰਦਾ ਹੈ | ਜੇ ਕਰ ATP ਰਾਜਿੰਦਰ ਸ਼ਰਮਾ ਇਸ ਮਾਮਲੇ ਵਿਚ ਆਪਣਾ ਪੱਖ ਰੱਖਣਾ ਚਾਹੁਣ ਤਾਂ ਸਾਡੇ ਨਾਲ ਸੰਪਰਕ ਕਰਕੇ ਆਪਣਾ ਪੱਖ ਦੇ ਸਕਦੇ ਹਨ |

Oplus_131072

ਇਸੇ ਦੌਰਾਨ, ਧਿੰਨਾ ਖੇਤਰ ਵਿੱਚ ਕੌਂਸਲਰਾਂ ਵਿਚਕਾਰ ਭਾਰੀ ਬਹਿਸ ਵੀ ਹੋਈ, ਜਿਸ ਨਾਲ ਸਪੱਸ਼ਟ ਹੋ ਗਿਆ ਹੈ ਕਿ ਵੱਡੀ ਕੁਰਸੀ ਦੀ ਸਿਆਸੀ ਲੜਾਈ ਹੁਣ ਸਿੱਧੇ ਤੌਰ ’ਤੇ ਜਨਤਾ ਦੇ ਕੰਮਕਾਜ ਅਤੇ ਇਲਾਕੇ ਦੇ ਵਿਕਾਸ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਇਕ ਦੂਜੇ ਨੂੰ ਨੀਵਾਂ ਵਿਖਾਉਣ ਲਈ ਨਗਰ ਨਿਗਮ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ |