ਅੱਜਕੱਲ੍ਹ ਰਿਸ਼ਤਿਆਂ ਦਾ ਵੀ ਆਹ ਹੀ ਹਾਲ ਹੈ। ਜਿਹੜਾ ਆਪਣੇ ਦਿਲ ਨੂੰ ਭਾਉਂਦਾ ਹੈ, ਉਸ ਨਾਲ ਹੀ ਵਿਆਹ ਕਰਵਾ ਲਿਆ ਜਾਂਦਾ ਹੈ। ਅਜਿਹਾ ਹੀ ਇੱਕ ਵਿਆਹ ਬਿਹਾਰ ਵਿੱਚ ਹੋਇਆ ਹੈ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਚਰਚਾ ਤਾਂ ਆਪ ਹੀ ਹੋਣੀ ਹੈ,ਜਦੋਂ ਤੁਹਾਨੂੰ ਵੀ ਪਤਾ ਲੱਗੇਗਾ ਇਕ ਵਾਰ ਤਾਂ ਤੁਸੀਂ ਵੀ ਸੋਚੋਗੇ।
ਦੱਸ ਦਈਏ ਕਿ ਬਿਹਾਰ ਵਿੱਚ ਮੁੰਡੇ ਦੇ ਸਹੁਰੇ ਨੇ ਆਪਣੀ ਪਤਨੀ ਦਾ ਵਿਆਹ ਆਪਣੇ ਜਵਾਈ ਨਾਲ ਕਰਵਾ ਦਿੱਤਾ, ਇੰਨਾ ਹੀ ਨਹੀਂ ਫਿਰ ਆਪਣੀ ਪਤਨੀ ਦੀ ਵਿਦਾਈ ਵੀ ਕੀਤੀ।
ਦਰਅਸਲ, ਬਿਹਾਰ ਦੇ ਬਾਂਕਾ ਜ਼ਿਲ੍ਹੇ ਦੇ ਰਹਿ ਰਹੇ ਜਵਾਈ ਨੂੰ ਆਪਣੀ ਸੱਸ ਨਾਲ ਪਿਆਰ ਹੋ ਗਿਆ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਹੁਰੇ ਨੇ ਆਪਣੀ ਘਰਵਾਲੀ ਦਾ ਵਿਆਹ ਆਪਣੇ ਹੀ ਜਵਾਈ ਨਾਲ ਕਰਵਾ ਦਿੱਤਾ। ਦੋਹਾਂ ਦੀ ਕੋਰਟ ਮੈਰਿਜ ਕਰਵਾ ਕੇ ਉਨ੍ਹਾਂ ਦੀ ਵਿਦਾਈ ਵੀ ਕਰ ਦਿੱਤੀ।
ਜਾਣਕਾਰੀ ਮੁਤਾਬਕ ਕਟੋਰੀਆ ਥਾਣਾ ਖੇਤਰ ਦੇ ਧੋਬਨੀ ਪਿੰਡ ਦੇ ਇਕ ਨੌਜਵਾਨ ਦਾ ਬਾਂਕਾ ਥਾਣਾ ਖੇਤਰ ਦੀ ਛਤਰਪਾਲ ਪੰਚਾਇਤ ‘ਚ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੀ ਇੱਕ ਧੀ ਅਤੇ ਇੱਕ ਮੁੰਡਾ ਹੋਇਆ ਸੀ। ਕੁਝ ਦਿਨ ਪਹਿਲਾਂ ਪਤਨੀ ਦੀ ਮੌਤ ਤੋਂ ਬਾਅਦ ਉਸ ਦਾ ਦਿਲ ਆਪਣੀ ਸੱਸ ‘ਤੇ ਆ ਗਿਆ। ਅਤੇ ਦੋਨਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਹਾਲ ਹੀ ‘ਚ ਉਕਤ ਨੌਜਵਾਨ ਆਪਣੇ ਸਹੁਰੇ ਘਰ ਆਇਆ ਹੋਇਆ ਸੀ।
ਇਸ ਗੱਲ ਦਾ ਪਤਾ ਉਸ ਦੇ ਸਹੁਰੇ ਨੂੰ ਵੀ ਲੱਗ ਗਿਆ। ਜਿਵੇਂ ਹੀ ਸਹੁਰਾ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ। ਜਿੱਥੇ ਸੱਸ ਅਤੇ ਜਵਾਈ ਨੇ ਆਪਸ ਵਿੱਚ ਪਿਆਰ ਹੋਣ ਦੀ ਗੱਲ ਕਬੂਲੀ। ਫਿਰ ਕੀ ਪਤੀ ਨੇ ਆਪਣੇ ਜਵਾਈ ਨਾਲ ਵਿਆਹ ਕਰਵਾ ਕੇ ਪਤਨੀ ਨੂੰ ਵਿਦਾ ਕਰ ਦਿੱਤਾ