ਸ਼ੱਕ ਦੇ ਅਧਾਰ ‘ਤੇ ਐਕਸਾਈਜ਼ ਵਿਭਾਗ ਨੇ ਘਰ ਚ ਮਾਰੀ ਰੇਡ, ਦੇਖੋ ਜਦ ਅੱਗੋਂ ਮਕਾਨ ਮਲਿਕ ਆਇਆ ਤਾਂ…

0
3

ਸ਼ੱਕ ਦੇ ਅਧਾਰ ‘ਤੇ ਐਕਸਾਈਜ਼ ਵਿਭਾਗ ਨੇ ਘਰ ਚ ਮਾਰੀ ਰੇਡ, ਦੇਖੋ ਜਦ ਅੱਗੋਂ ਮਕਾਨ ਮਲਿਕ ਆਇਆ ਤਾਂ…

ਸੂਬੇ ਭਰ ਵਿੱਚ ਐਕਸਾਈਜ਼ ਵਿਭਾਗ ਵੱਲੋਂ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਸ਼ਿਕੰਜਾ ਕਸਣ ਦੀ ਗੱਲ ਤਾਂ ਕਹੀ ਜਾ ਰਹੀ ਹੈ ਪਰ ਜੇਕਰ ਆਮ ਵਿਅਕਤੀਆਂ ਨੂੰ ਪਰੇਸ਼ਾਨ ਕੀਤਾ ਜਾਵੇ ਤਾਂ ਆਮ ਵਿਅਕਤੀ ਕਿੱਥੇ ਜਾਣਗੇ। ਇਸ ਤਰ੍ਹਾਂ ਦਾ ਮਾਮਲਾ ਵੇਖਣ ਨੂੰ ਮਿਲਿਆ ਨਾਭਾ ਅਧੀਨ ਆਉਂਦੀ ਕਲੋਨੀ ਸੁੰਦਰ ਸਿਟੀ ਵਿਖੇ ਜਿੱਥੇ ਅਕਸਾਈਜ ਵਿਭਾਗ ਦੇ ਇੰਸਪੈਕਟਰ ਸੁਰਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਘਰ ਦੇ ਮਾਲਕ ਸੁਖਵਿੰਦਰ ਸਿੰਘ ਦੇ ਘਰ ਰੇਡ ਕਰਨ ਪਹੁੰਚੀ ਤਾਂ ਘਰ ਦਾ ਮਾਲਕ ਬਾਹਰ ਸੀ ਅਤੇ ਉਹ ਕੁਝ ਟਾਈਮ ਬਾਅਦ ਘਰ ਪਹੁੰਚਿਆ ਅਤੇ ਸਦਰ ਨਾਭਾ ਪੁਲਿਸ ਨੂੰ ਵੀ ਬੁਲਾਇਆ ਗਿਆ।

ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਤਾ ਨਹੀਂ ਕਿਹੜੇ ਠੇਕੇਦਾਰ ਦੀ ਸ਼ਹਿ ਤੇ ਇਹ ਸਾਡੇ ਘਰ ਰੇਡ ਮਾਰਨ ਆਏ ਹਨ ਅਤੇ ਮੈਂ ਘਰ ਦੇ ਕੱਲੇ ਕੱਲੇ ਕੋਣੇ ਦੀ ਤਲਾਸ਼ੀ ਵੀ ਦਵਾਈ ਹੈ ਅਤੇ ਹੁਣ ਵਿਭਾਗ ਵਾਲੇ ਕਹਿ ਰਹੇ ਹਨ ਤੁਹਾਡੇ ਘਰੋਂ ਕੁਝ ਬਰਾਮਦ ਨਹੀਂ ਹੋਇਆ ਜਦੋਂ ਕਿ ਮੇਰੀ ਤਾਂ ਕਲੋਨੀ ਵਿੱਚ ਬਦਨਾਮੀ ਹੋ ਗਈ ਹੈ ਅਤੇ ਲੋਕ ਸੋਚਦੇ ਹੋਣਗੇ ਕਿ ਇਹ ਸ਼ਰਾਬ ਦਾ ਨਸ਼ਾ ਤਸਕਰ ਹੈ। ਇਹ ਪਹਿਲੀ ਵਾਰੀ ਨਹੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਮੇਰੇ ਨਾਲ ਇਸੇ ਤਰ੍ਹਾਂ ਦਾ ਵਤੀਰਾ ਵਰਤਿਆ ਜਾ ਰਿਹਾ ਹੈ ਮੈਂ ਤਾਂ ਇਨਸਾਫ ਦੀ ਮੰਗ ਕਰਦਾ ਹਾਂ।

ਇਸ ਮੌਕੇ ਤੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਸੁਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਘਰ ਅੰਦਰ ਸ਼ਰਾਬ ਹੈ ਅਤੇ ਅਸੀਂ ਘਰ ਦੀ ਤਲਾਸ਼ੀ ਲਈ ਪਰ ਸਾਨੂੰ ਕੁਝ ਬਰਾਮਦ ਨਹੀਂ ਹੋਇਆ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਕਈ ਸਰਚ ਵਰੰਟ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਆਪ ਹੀ ਕਿਤੇ ਵੀ ਅਸੀਂ ਤਲਾਸ਼ੀ ਲੈ ਸਕਦੇ ਹਾਂ। ਜਦੋਂ ਉਹਨਾਂ ਨੂੰ ਪੁੱਛਿਆ ਕਿ ਕਿਸ ਦੀ ਸ਼ਿਕਾਇਤ ਤੇ ਇਹ ਰੇਡ ਕੀਤੀ ਗਈ ਹੈ ਤਾਂ ਉਹ ਤਸੱਲੀ ਬਖਸ਼ ਜਵਾਬ ਦੇ ਨਹੀਂ ਸਕੇ ਅਤੇ ਚਲਦੇ ਬਣੇ।ਇਸ ਮੌਕੇ ਤੇ ਸੁਖਵਿੰਦਰ ਸਿੰਘ ਦੇ ਰਿਸ਼ਤੇਦਾਰ ਕੁਲਵੰਤ ਸਿੰਘ ਸਾਬਕਾ ਸਰਪੰਚ ਅਤੇ ਘਰ ਦੇ ਮਾਲਕ ਸੁਖਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਟੂਰ ਐਂਡ ਟਰੈਵਲ ਦਾ ਕੰਮ ਕਰਦੇ ਹਾਂ ਅਤੇ ਅੱਜ ਅਕਸਾਈਜ ਵਿਭਾਗ ਦੇ ਇੰਸਪੈਕਟਰ ਵੱਲੋਂ ਘਰ ਦੀ ਤਲਾਸ਼ੀ ਲੈਣ ਲਈ ਪਹੁੰਚੇ ਤਾਂ ਮੈਂ ਬਾਹਰ ਸੀ ਅਤੇ ਮੇਰੀ ਪਤਨੀ ਨੇ ਫੋਨ ਕੀਤਾ ਅਤੇ ਮੈਂ ਕਿਹਾ ਕਿ ਮੈਂ ਥੋੜੇ ਟਾਈਮ ਤੱਕਰ ਆ ਰਿਹਾ ਹਾਂ ਮੇਰੇ ਆਉਣ ਤੇ ਹੀ ਤਲਾਸ਼ੀ ਲਈ ਜਾਵੇ ਅਤੇ ਵਿਭਾਗ ਬਾਹਰ ਖੜਾ ਰਿਹਾ ਉਹਨਾਂ ਕਿਹਾ ਕਿ ਜੇਕਰ ਮੈਂ ਨਸ਼ਾ ਤਸਕਰੀ ਦਾ ਕੰਮ ਕਰਦਾ ਹੁੰਦਾ ਤਾਂ ਮੈਂ ਘਰ ਕਿਉਂ ਆਉਂਦਾ ਇਸ ਲਈ ਮੇਰੇ ਘਰ ਦੀ ਮੇਰੀ ਹਾਜਰੀ ਵਿੱਚ ਤਲਾਸ਼ੀ ਲਈ ਗਏ ਅਤੇ ਅਸੀਂ ਤਲਾਸ਼ੀ ਦਵਾਈ ਅਤੇ ਕੋਣਾ ਕੋਣਾ ਛਾਣ ਦਿੱਤਾ ਪਰ ਕੁਝ ਬਰਾਮਦ ਨਹੀਂ ਹੋਇਆ ਪਰ ਜੋ ਮੇਰੇ ਮਹੱਲੇ ਵਿੱਚ ਮੇਰੀ ਬਦਨਾਮੀ ਕੀਤੀ ਗਈ ਹੈ ਇਸ ਦਾ ਜਿੰਮੇਵਾਰ ਕੌਣ ਹੈ

ਇਹ ਕਿਸ ਦੇ ਕਹਿਣ ਤੇ ਸਭ ਕੁਝ ਹੋਇਆ ਹੈ ਪਹਿਲਾਂ ਵੀ ਠੇਕੇਦਾਰ ਦੇ ਕਹਿਣ ਤੇ ਮੇਰੇ ਧੱਕੇ ਨਾਲ ਪਰਚੇ ਦਿੱਤੇ ਗਏ ਹਨ ਮੈਂ ਤਾਂ ਇਨਸਾਫ ਦੀ ਮੰਗ ਕਰਦਾ ਹਾਂ।ਇਸ ਮੌਕੇ ਤੇ ਸਦਰ ਥਾਣਾ ਪੁਲਿਸ ਦੇ ਡਿਊਟੀ ਅਫਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਦੇ ਕਰਮਚਾਰੀ ਇਥੇ ਘਰ ਵਿੱਚ ਤਲਾਸ਼ੀ ਲੈਣ ਆਏ ਸੀ ਉਹਨਾਂ ਨੂੰ ਕੁਝ ਬਰਾਮਦ ਨਹੀਂ ਹੋਇਆ ਸਾਨੂੰ ਤਾਂ ਘਰ ਦੇ ਮਾਲਕ ਵੱਲੋਂ ਬੁਲਾਇਆ ਗਿਆ ਸੀ ਵੀ ਤੁਸੀਂ ਆਵੋ ਅਸੀਂ ਤਾਂ ਹੀ ਤਲਾਸ਼ੀ ਦੇਵਾਂਗੇ ਕਿਉਂਕਿ ਅਸੀਂ ਨਹੀਂ ਜਾਣਦੇ ਕਿ ਵਿਭਾਗ ਦੇ ਕਿਹੜੇ ਕਰਮਚਾਰੀ ਕੀ ਕਰਨ ਆਏ ਹਨ ਅਤੇ ਇਹਨਾਂ ਵੱਲੋਂ ਤਲਾਸ਼ੀ ਦਿੱਤੀ ਗਈ ਅਤੇ ਕੁਝ ਬਰਾਮਦ ਨਹੀਂ ਹੋਇਆ।