ਪ੍ਰੈਸ ਨੋਟ 25-09-22
ਸਹੀਦ ਭਗਤ ਸਿੰਘ ਦਾ 115 ਜਨਮ ਦਿਹਾੜੇ ਤੇ ਜ਼ਿਲ੍ਹਾ ਪੱਧਰੀ ਸਮਾਗਮ ਕੀਤੇ ਜਾਣ ਗੇ 28 ਸਤੰਬਰ ਨੂੰ , ਸਵਿੰਦਰ ਸਿੰਘ ਚੁਤਾਲਾ।
ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਵਲੋ ਸਹੀਦ ਭਗਤ ਸਿੰਘ ਦਾ 28 ਸਤੰਬਰ ਨੂੰ ਜਨਮ ਦਿਹਾੜਾ ਪੰਜਾਬ ਪੱਧਰੀ ਜਿਲਾ ਕਨਵੈਨਸ਼ਨਾ ਕਰਕੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।ਜਿਸਦੇ ਸਿੱਟੇ ਵਜੋਂ ਜਿਲਾ ਪੱਧਰੀ ਇਕ ਇਕੱਠ ਕਰਕੇ ਜਿਲਾ ਗੁਰਦਾਸਪੁਰ ਵੱਲੋਂ ਵੀ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ।ਸੂਬਾ ਕਮੇਟੀ ਆਗੂ ਸਵਿੰਦਰ ਸਿੰਘ ਚੁਤਾਲਾ,ਜਿਲਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਨੇ ਇਕ ਲਿਖਤੀ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਦਿਨ ਤੇ ਜ਼ਿਲ੍ਹਾ ਗੁਰਦਾਸਪੁਰ ਦੀ ਕੋਰ ਕਮੇਟੀ ਤੇ ਪਿੰਡਾ ਦੀਆ 11 ਮੈਂਬਰੀ ਕਮੇਟੀਆ ਨੂੰ ਜਿਲੇ ਭਰ ਵਿੱਚ ਹੋ ਰਹੀਆਂ ਕਨਵੈਨਸ਼ਨ ਵਿਚ ਪੁੱਜਣ ਦਾ ਸੱਦਾ ਦਿੱਤਾ ਜਾਂਦਾ ਹੈ ।ਪ੍ਰੋਗਰਾਮ 12 ਤੋ 3 ਵਜੇ ਤਕ ਚਲੇਗਾ।ਜਗ੍ਹਾ ਦਾ ਐਲਾਨ ਇੱਕ ਦੋ ਦਿਨਾ ਵਿੱਚ ਕਰ ਦਿੱਤਾ ਜਾਵੇਗਾ।ਆਗੂਆ ਨੇ ਕਿਹਾ ਕਿ ਸਹੀਦ ਭਗਤ ਸਿੰਘ ਦੇ ਵਿਚਾਰ ਅੱਜ ਵੀ ਜਿੰਦਾ ਹਨ ਅਤੇ ਲੱਖਾ ਕਰੋੜ ਨੌਜਵਾਨ ਅੱਜ ਵੀ ਓਹਨਾ ਦੇ ਵਿਚਾਰਾਂ ਤੋਂ ਸੇਧ ਲੈ ਰਹੇ ਹਨ।ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਨੇ ਭਰ ਜਵਾਨੀ ਵਿਚ ਫਾਂਸੀ ਦੇ ਰੱਸੇ ਨੂੰ ਚੁੰਮਿਆ ਅਤੇ ਅੰਗਰੇਜ਼ ਸਰਕਾਰ ਨੂੰ ਹਮੇਸ਼ਾ ਲਈ ਭਾਰਤ ਵਿੱਚੋ ਖਤਮ ਕਰ ਦਿੱਤਾ।
ਜਾਰੀ ਕਰਤਾ ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ9465176347