ਸਰਕਾਰੀ ਜ਼ਮੀਨ ‘ਤੇ ਬਣੇ ਘਰ ਢਾਉਣ ਗਏ ਮੁਲਾਜ਼ਮਾਂ ਦਾ ਕਲੋਨੀ ਵਾਲਿਆਂ ਨੇ ਕੀਤਾ ਵਿਰੋਧ, JCB ਮਸ਼ੀਨ ਅੱਗੇ ਬਹਿ ਗਈਆਂ ਮਹਿਲਾਵਾਂ

0
19

ਨਾਭਾ ਦੇ ਗੁਰੂ ਤੇਗ ਬਹਾਦਰ ਨਗਰ ਵਿਖੇ ਉਦੋਂ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਜਦੋਂ ਨਹਿਰੀ ਵਿਭਾਗ ਦੇ ਮੁਲਾਜ਼ਮ ਜੇਸੀਬੀ ਮਸ਼ੀਨ ਲੈ ਕੇ ਕਲੋਨੀ ਵਿੱਚ ਬਣੇ ਕਰੀਬ 42 ਘਰਾਂ ਨੂੰ ਢਾਉਹਣ ਲਈ ਪਹੁੰਚੇ ਤਾਂ ਕਲੋਨੀ ਦੀਆਂ ਔਰਤਾਂ ਅਤੇ ਬੰਦੇ ਜੇਸੀਬੀ ਮਸ਼ੀਨ ਦੇ ਅੱਗੇ ਧਰਨਾ ਲਗਾ ਕੇ ਬੈਠ ਗਏ।

ਕਲੋਨੀ ਵਿੱਚ ਬਣਿਆ ਗੁਰੂ ਘਰ ਵੀ ਨਹਿਰੀ ਵਿਭਾਗ ਦੀ ਜਗ੍ਹਾ ਵਿੱਚ ਸ਼ਾਮਿਲ ਹੈ। ਕਲੋਨੀ ਵਾਸੀਆਂ ਨੇ ਮੰਗ ਕੀਤੀ ਕਿ ਅਸੀਂ ਤਾਂ ਇਹ ਜਗਾ ਤੇ ਪਿਛਲੇ 50 ਸਾਲ ਪਹਿਲਾਂ ਖਰੀਦੀ ਸੀ ਅਤੇ ਹੁਣ ਅਸੀਂ ਖੂਨ ਪਸੀਨੇ ਦੀ ਕਮਾਈ ਕਰਕੇ ਕੋਠੀਆ ਵੀ ਬਣਾ ਚੁੱਕੇ ਹਾਂ ਅਤੇ ਅਸੀਂ ਰਜਿਸਟਰੀ ਕਰਕੇ ਇਹ ਜਗ੍ਹਾ ਖਰੀਦੀ ਸੀ ਸਾਡੇ ਘਰਾਂ ਵਿੱਚ ਮੀਟਰ ਵੀ ਲੱਗੇ ਹੋਏ ਹਨ।

ਪਰ ਜੇਕਰ ਇਹ ਨਹਿਰੀ ਵਿਭਾਗ ਦੀ ਸਰਕਾਰੀ ਜਗ੍ਹਾ ਹੈ ਤਾਂ ਜਦੋਂ ਕਲੋਨੀ ਦੇ ਉੱਪਰ ਘਰ ਬਣਨ ਲੱਗੇ ਤਾਂ ਉਦੋਂ ਨਹਿਰੀ ਵਿਭਾਗ ਕਿੱਥੇ ਸੁੱਤਾ ਪਿਆ ਸੀ। ਪਰ ਹੁਣ ਨਹਿਰੀ ਵਿਭਾਗ 7 ਵਿਘੇ 12 ਵਿਸਵੇ ਜਗਹਾ ਆਪਣੇ ਦੱਸ ਰਿਹਾ ਹੈ। ਅਸੀਂ ਤਾਂ ਇਹੀ ਮੰਗ ਕਰਦੇ ਹਾਂ ਕਿ ਜੇਕਰ ਸਾਡੇ ਘਰ ਢਾਉਣੇ ਹਨ ਤਾਂ ਪ੍ਰੋਪਰਟੀ ਡੀਲਰ ਸਾਡੇ ਉੱਥੇ ਘਰ ਬਣਾ ਕੇ ਦੇਵੇ ਪਰ ਅਸੀਂ ਤਾਂ ਹੁਣ ਘਰ ਨਹੀਂ ਬਣਾ ਨਹੀਂ ਸਕਦੇ।

ਇਸ ਮੌਕੇ ਤੇ ਪੀੜਿਤ ਕਲੋਨੀ ਵਾਸੀਆਂ ਨੇ ਕਿਹਾ ਜਦੋਂ ਇਹ ਕਲੋਨੀ ਕੱਟੀ ਗਈ ਸੀ ਤਾਂ ਅਸੀਂ ਰਜਿਸਟਰੀਆਂ ਕਰਵਾਈਆਂ ਉਸ ਤੋਂ ਬਾਅਦ ਘਰ ਬਣਾਇਆ ਮੀਟਰ ਲਗਾਏ ਪਰ ਉਦੋਂ ਨਹਿਰੀ ਵਿਭਾਗ ਕਿੱਥੇ ਸੀ ਜਦੋਂ ਅਸੀਂ ਲੱਖਾਂ ਰੁਪਏ ਖੂਨ ਪਸੀਨੇ ਦੇ ਪੈਸੇ ਖਰਚ ਕਰਕੇ ਇਹ ਮਕਾਨ ਬਣਾ ਲਏ ਹਨ ਤਾਂ ਹੁਣ ਨਹਿਰੀ ਵਿਭਾਗ ਜੇਸੀਬੀ ਮਸ਼ੀਨ ਲੈ ਕੇ ਪਹੁੰਚਿਆ ਹੈ ਅਸੀਂ ਤਾਂ ਮੰਗ ਕਰਦੇ ਹਾਂ ਕਿ ਪ੍ਰੋਪਟੀ ਡੀਲਰ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਪ੍ਰੋਪਟੀ ਡੀਲਰ ਹੋਰ ਜਗ੍ਹਾ ਤੇ ਘਰ ਬਣਾ ਕੇ ਦੇਵੇ ਪਰ ਅਸੀਂ ਹੁਣ ਨਵਾਂ ਘਰ ਕਿੱਥੋਂ ਬਣਾ ਸਕਦੇ ਹਾਂ। ਪਰ ਅਸੀਂ ਮਰ ਜਾਵਾਂਗੇ ਪਰ ਹੁਣ ਇਹ ਕਰ ਨਹੀਂ ਛੱਡਾਂਗੇ।