ਬਾਗੀ ਅਕਾਲੀ ਧੜੇ ਵੱਲੋਂ ਅੱਜ ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਕ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਕਿ ਲੋਕ ਸਭਾ ਚੋਣ ਤੋਂ ਪਹਿਲਾਂ Sukhbir Badal BJP ਨਾਲ ਗਠਜੋੜ ਲਈ ਮਿਨਤਾਂ ਕਰਦੇ ਰਹੇ ਅਤੇ ਇਕੱਲੇ ਹੀ PM Modi ਨੂੰ ਮਿਲੇ ਸਨ।
ਪ੍ਰੈਸ ਕਾਨਫਰੰਸ ਦੌਰਾਨ ਬਾਗੀ ਅਕਾਲੀ ਧੜੇ ਦੇ ਵੱਡੇ ਆਗੂ ਜਿਵੇਂ ਵਡਾਲਾ, ਪਰਮਿੰਦਰ ਢੀਂਡਸਾ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ ਤੇ ਸੁਰਜੀਤ ਰੱਖੜਾ ਵੀ ਮੌਜੂਦ ਰਹੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਉਹ ਜਲੰਧਰ ਜ਼ਿਮਨੀ ਚੋਣ ਜ਼ੋਰ ਨਾਲ ਲੜਨਗੇ।