ਪਠਾਨਕੋਟ ਜਿਲੇ ਦਾ ਪਿੰਡ ਗੱਜੂ ਜੋ ਕੀ ਰੇਤ ਦੀ ਮਾਈਨਿੰਗ ਦੇ ਲਈ ਮਸ਼ਹੂਰ ਹੈ ਬੀਤੀ ਰਾਤ ਉਥੇ ਇੱਕ ਘਟਨਾ ਵਾਪਰਨ ਤੋਂ ਬਾਅਦ ਇਲਾਕੇ ਚ ਦਹਿਸ਼ਤ ਦਾ ਮਾਹੌਲ ਹੈ
ਦੱਸਦੇ ਦਈਏ ਕੀ ਬੀਤੀ ਰਾਤ ਪੋਕ ਲੈਣ ਮਸ਼ੀਨ ਦੇ ਓਪਰੇਟਰ ਵੱਲੋਂ ਰੇਤ ਦੀ ਮਾਈਨਿੰਗ ਕੀਤੀ ਜਾ ਰਹੀ ਸੀ ਅਤੇ ਇਸ ਦੌਰਾਨ ਇੱਕ ਹਾਦਸਾ ਵਾਪਰ ਗਿਆ | ਜਿਸ ਕਰਕੇ ਪੌਕ਼ ਲੈਣ ਮਸ਼ੀਨ ਇੱਕ ਖੱਡੇ ਚ ਪਲਟ ਗਈ ਅਤੇ ਡਰਾਈਵਰ ਲਾਪਤਾ ਹੈ |
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਉਹਨਾਂ ਦਾ ਬੇਟਾ ਰੋਜ਼ ਰਾਤ ਮਸ਼ੀਨ ਆਪ੍ਰੇਟ ਕਰਨ ਦਾ ਕੰਮ ਕਰਦਾ ਸੀ ਉਨਾਂ ਦਸਿਆ ਕਿ ਬੀਤੀ ਰਾਤ ਵੀ ਹਰ ਰੋਜ਼ ਦੀ ਤਰ੍ਹਾਂ ਮਸ਼ੀਨ ਚਲਾਉਣ ਦੇ ਲਈ ਗਿਆ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਹਾਦਸੇ ਦੀ ਵਜਾ ਨਾਲ ਮਸ਼ੀਨ ਖਡ ‘ਚ ਡਿੱਗ ਗਈ ਜਿਸ ਵਜਾ ਨਾਲ ਉਹਨਾਂ ਦਾ ਬੇਟਾ ਮਸ਼ੀਨ ਹੇਠਾਂ ਆਇਆ | ਉਨ੍ਹਾਂ ਕਿਹਾ ਕਿ ਜਿਸ ਫਰਮ ਚ ਉਹਨਾਂ ਦਾ ਬੇਟਾ ਕੰਮ ਕਰਦਾ ਸੀ ਉਸ ਦਾ ਮਾਲਕ ਵੀ ਮੌਕੇ ਤੇ ਨਹੀਂ ਪਹੁੰਚਿਆ ਅਤੇ ਨਾਂ ਹੀ ਉਹਨਾਂ ਦਾ ਬੇਟਾ ਮਿਲਿਆ ਹੈ
ਉਹਨਾਂ ਕਿਹਾ ਕਿ ਜੇਕਰ ਜਲਦ ਸਾਨੂੰ ਆਪਣੇ ਬੇਟੇ ਬਾਰੇ ਕੁਝ ਪਤਾ ਨਹੀਂ ਚਲਿਆ ਤਾਂ ਉਹਨਾਂ ਵੱਲੋਂ ਫਰਮ ਦੇ ਮਾਲਕ ਦੇ ਘਰ ਦਾ ਘੇਰਾਵ ਕੀਤਾ ਜਾਵੇਗਾ।