ਜਲੰਧਰ ਦੇ ਮਕਸੂਦਾਂ ਸਬਜੀ ਮੰਡੀ ਦੇ ਵਿੱਚ ਪਰਚੀ ਕੱਟਣ ਨੂੰ ਲੈ ਕੇ ਮਾਰਕੀਟ ਕਮੇਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ | ਜਿਸ ਨੂੰ ਲੈ ਕੇ ਅੱਜ ਵਪਾਰੀਆਂ ਵੱਲੋਂ ਧਰਨਾ ਲਗਾ ਕੇ ਠੇਕੇਦਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ | ਉੱਥੇ ਹੀ ਘਟਨਾ ਦੀ ਸੂਚਨਾ ਮਿਲਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਮੌਕੇ ਤੇ ਪਹੁੰਚੇ | ਜਿੱਥੇ ਉਹਨਾਂ ਵੱਲੋਂ ਵਪਾਰੀਆਂ ਨੂੰ ਧਰਨਾ ਨਾ ਲਗਾਉਣ ਦੀ ਅਪੀਲ ਕੀਤੀ ਗਈ | ਉਹਨਾਂ ਕਿਹਾ ਕਿ ਧਰਨੇ ਨੂੰ ਲੈ ਕੇ ਸੈਕਟਰੀ ਦਾ ਫੋਨ ਆਇਆ ਸੀ | ਜਿਸ ਵਿੱਚ ਕਿਹਾ ਗਿਆ ਕਿ ਠੇਕੇਦਾਰ ਵੱਲੋਂ ਪਰਚੀ ਦੇ ਜਰੀਏ ਜਿਆਦਾ ਪੈਸੇ ਵਸੂਲੇ ਗਏ ਹਨ ਜਿਸ ਤੋਂ ਬਾਅਦ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਨੂੰ ਲੈ ਕੇ ਲਿਖਤੀ ਦੇ ਵਿੱਚ ਕੋਈ ਸ਼ਿਕਾਇਤ ਨਹੀਂ ਆਈ ਹੈ | ਇਸ ਮਾਮਲੇ ਨੂੰ ਲੈ ਕੇ ਟਰਾਂਸਪੋਰਟਰ ਦੇ ਨਾਲ ਗੱਲਬਾਤ ਵੀ ਕੀਤੀ ਜਾ ਰਹੀ ਹੈ ਜੇਕਰ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਠੇਕੇਦਾਰ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ
ਚੇਅਰਮੈਨ ਗੁਰਪਾਲ ਸਿੰਘ ਨੇ ਕਿਹਾ ਕਿ ਤਿੰਨਾਂ ਗੇਟਾਂ ਤੇ ਟੈਂਡਰ ਪਾਸ ਹੋਣ ਨੂੰ ਲੈ ਕੇ ਪਰਚੀ ਕੱਟਣ ਦੇ ਬੋਰਡ ਲੱਗੇ ਹੋਏ ਹਨ | ਅਜਿਹੇ ਚ ਕੋਈ ਠੇਕੇਦਾਰ ਜਿਆਦਾ ਵਸੂਲੀ ਨਹੀਂ ਕਰ ਸਕਦਾ ਪਹਿਲੇ ਵੀ ਅਜਿਹੇ ਮਾਮਲੇ ਸਾਹਮਣੇ ਆਣ ਤੇ ਕਾਰਵਾਈ ਕੀਤੀ ਜਾ ਚੁੱਕੀ ਹੈ ਅਜਿਹੇ ਚ ਜੇ ਦੁਬਾਰਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਠੇਕੇਦਾਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ l