CrimePolitics ਬ੍ਰੈਕਿੰਗ ਨਿਊਜ : ਭਗਵੰਤ ਮਾਨ ਵੱਲੋਂ ਆਪਣੇ ਹੀ ਵਿਧਾਇਕ ਰਮਨ ਅਰੋੜਾ ਖਿਲਾਫ਼ ਵੱਡੀ ਕਾਰਵਾਈ..! ਵਿਜੀਲੈਂਸ ਨੇ ਚੁੱਕ ਲਿਆ..? By Star News Punjabitv - May 23, 2025 0 1 Share Facebook Twitter Pinterest WhatsApp May 23,2025 (H.S) ਬ੍ਰੈਕਿੰਗ ਨਿਊਜ :ਡੀਡੀ,ਨਿਊਸਪਪੇਰ੍ ! ਭਗਵੰਤ ਮਾਨ ਸਰਕਾਰ ਦਾ ਭ੍ਰਿਸ਼ਟਾਚਾਰ ਦੇ ਖਿਲਾਫ਼ ਅੱਜ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ। ਦਰਅਸਲ, ਅੱਜ ਸਵੇਰੇ ਵਿਜੀਲੈਂਸ ਵਲੋਂ ਜਲੰਧਰ ਦੇ ਵਿਧਾਇਕ ਰਮਨ ਅਰੋੜਾ ਦੇ ਟਿਕਾਣਿਆਂ ‘ਤੇ ਰੇਡ ਕੀਤੀ ਗਈ।ਆਪ ਬੁਲਾਰੇ ਸਨੀ ਅਲੂਵਾਲੀਆ ਦੇ ਮੁਤਾਬਿਕ ਵਿਧਾਇਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਹਾਲਾਂਕਿ ਇਸ ਦੀ ਸਰਕਾਰੀ ਪੁਸ਼ਟੀ ਹੋਣੀ ਬਾਕੀ ਹੈ।ਸਰਕਾਰੀ ਸੂਤਰਾਂ ਮੁਤਾਬਿਕ ਰਮਨ ਅਰੋੜਾ ਨਗਰ ਨਿਗਮ ਦੇ ਅਫ਼ਸਰਾਂ ਦੇ ਜ਼ਰੀਏ ਭੋਲੇ ਭਾਲੇ ਲੋਕਾਂ ਨੂੰ ਝੂਠੇ ਨੋਟਿਸ ਭਿਜਵਾ ਰਿਹਾ ਸੀ ਅਤੇ ਫਿਰ ਪੈਸੇ ਲੈ ਕੇ ਉਨ੍ਹਾਂ ਨੋਟਿਸਾਂ ਨੂੰ ਰਫ਼ਾ ਦਫ਼ਾ ਕਰਵਾ ਦਿੱਤਾ ਜਾਂਦਾ ਸੀ।ਜਿਸ ਦੇ ਸਬੰਧ ਵਿੱਚ ਕਈ ਸਿਕਾਇਤਾਂ ਮਾਨ ਸਰਕਾਰ ਤੱਕ ਪੁੱਜੀਆਂ ਸਨ, ਜਿਸ ਦੇ ਬਾਅਦ ਕਾਰਵਾਈ ਕਰਦਿਆਂ ਹੋਇਆ ਵਿਜੀਲੈਂਸ ਨੇ ਅੱਜ ਰਮਨ ਅਰੋੜਾ ਦੇ ਟਿਕਾਣਿਆਂ ਤੇ ਰੇਡ ਕੀਤੀ ਜਾ ਰਹੀ ਹੈ। ਹੇਠਾਂ ਪੜ੍ਹੋ ਪੂਰਾ ਮਾਮਲਾ-ਦਰਅਸਲ ਸਰਕਾਰ ਕੋਲ ਕੁੱਝ ਸ਼ਿਕਾਇਤਾਂ ਪਹੁੰਚੀਆਂ ਸਨ। ਜਿਸ ਵਿੱਚ ਰਮਨ ਅਰੋੜਾ ਖਿਲਾਫ਼ ਇਲਜ਼ਾਮ ਲਗਾਇਆ ਗਿਆ ਸੀ ਕਿ ਉਹ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਜਲੰਧਰ ਦੇ ਲੋਕਾਂ ਨੂੰ ਝੂਠੇ ਨੋਟਿਸ ਭਜਵਾਉਂਦੇ ਹਨ। ਜਿਸ ਤੋਂ ਬਾਅਦ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ। ਇਲਜ਼ਾਮ ਹੈ ਰਮਨ ਅਰੋੜਾ ਇਸ ਦੇ ਬਦਲੇ ਲੋਕਾਂ ਤੋਂ ਪੈਸੇ ਲੈਕੇ ਉਹਨਾਂ ਨੋਟਿਸਾਂ ਨੂੰ ਵਾਪਿਸ ਕਰਵਾ ਦਿੰਦਾ ਸੀ।ਕੁੱਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਉਹਨਾਂ ਨੂੰ ਮਿਲੀ ਸੁਰੱਖਿਆ ਵਾਪਿਸ ਲੈ ਲਈ ਸੀ। ਜਿਸ ਤੋਂ ਬਾਅਦ ਰਮਨ ਅਰੋੜਾ ਨੇ ਕਿਹਾ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਵਰਕਰ ਹਨ ਅਤੇ ਜੇਕਰ ਸਰਕਾਰ ਨੂੰ ਸਹੀ ਲੱਗਿਆ ਹੈ ਤਾਂ ਉਹਨਾਂ ਨੇ ਸੁਰੱਖਿਆ ਵਾਪਿਸ ਲੈ ਲਿਆ ਹੈ।