ਬਰਸਾਤ ਨੇ ਖੋਲ੍ਹੀ ਨਗਰ ਨਿਗਮ ਦੀ ਪੋਲ, ਸ਼ਹਿਰ ਹੋਇਆ ਜਲ ਮਗਨ, ਵਿਰੋਧੀ ਧਿਰ ਬੋਲੀ- ਜੇਕਰ ਕੰਮ ਨਹੀਂ ਹੁੰਦਾ ਤਾਂ ਅਸਤੀਫਾ ਦੇਣ ਨਿਗਮ ਮੇਅਰ

0
2

ਬਰਸਾਤ ਦੇ ਮੌਸਮ ਦੇ ਚੱਲਦੇ ਇੱਕ ਪਾਸੇ ਜਿੱਥੇ ਨਗਰ ਨਿਗਮ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਬਰਸਾਤੀ ਪਾਣੀ ਦੇ ਨਾਲ ਨਜਿੱਠਣ ਦੇ ਲਈ ਉਹਨਾਂ ਵੱਲੋਂ ਪੂਰੇ ਪ੍ਰਬੰਧ ਕਰ ਲਏ ਗਏ ਨੇ ਪਰ ਜੇਕਰ ਗੱਲ ਜਮੀਨੀ ਕੀਤਾ ਸੀ ਕਰੀਏ ਤਾਂ ਇਹ ਦਾਵਿਆਂ ਤੋ ਕੋਹਾਂ ਦੂਰ ਦਿਸ ਰਹੀ ਹੈ ਇਸ ਦਾ ਅੰਦਾਜਾ ਇਸ ਗਲ ਤੋ ਲਗਾਇਆ ਜਾ ਸਕਦਾ ਹੈ ਕਿ ਬੀਤੇ ਕੱਲ 15 ਮਿੰਟ ਵੀ ਹੋਈ ਬਰਸਾਤ ਨੇ ਨਗਰ ਨਿਗਮ ਦੇ ਦਾਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਅਤੇ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਜਿਲਾ ਪ੍ਰਧਾਨ ਅਮਨਦੀਪ ਸਿੰਘ ਸੰਧੂ ਅਗੁਆਈ ਹੇਠ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ

ਪੱਤਰਕਾਰਾਂ ਨਾਲ ਗਲ ਕਰਦੇ ਹੋਏ ਨਗਰ ਨਿਗਮ ਤੇ ਕਾਬਜ਼ ਕਾਂਗਰਸ ਨੂੰ ਸਿੱਧੇ ਹੱਥੀਂ ਲਿਆਂ ਅਤੇ ਉਹਨਾਂ ਕਿਹਾ ਕਿ ਜੇਕਰ ਕਾਰਪੋਰੇਸ਼ਨ ਦੇ ਮੇਅਰ ਪੰਨਾ ਲਾਲ ਭਾਟੀਆ ਕੰਮ ਕਰਵਾਣ ਦੇ ਵਿੱਚ ਅਸਮਰਥ ਹਨ ਤਾਂ ਉਹ ਆਪਣੀ ਕੁਰਸੀ ਤੋਂ ਅਸਤੀਫਾ ਦੇ ਦੇਣ ਉਹਨਾਂ ਵੱਲੋਂ ਕੰਮ ਕਰਵਾ ਲਿਆ ਜਾਏਗਾ ਉਹਨਾਂ ਚਿੰਤਾ ਵਿਖਾਉਂਦੇ ਹੋਏ ਕਿਹਾ ਬਰਸਾਤੀ ਮੌਸਮ ਦੇ ਚਲਦੇ ਅਜੇ ਤਕ ਪਠਾਨਕੋਟ ਵਿਖੇ ਖੁਲ ਕੇ ਬਰਸਾਤ ਨਹੀਂ ਹੋਈ ਹੈ ਅਤੇ ਬੀਤੇ ਕਲ ਹੋਈ 15 ਮਿੰਟ ਦੀ ਬਰਸਾਤ ਨੇ ਨਿਗਮ ਦੇ ਕੰਮਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਉਣਾ ਕਿਹਾ ਕਿ 15 ਮਿੰਟ ਚ ਸ਼ਹਿਰ ਵਿਖੇ ਪਾਣੀ ਭਰ ਗਿਆ |

ਜਿਸ ਨੂੰ ਨਿਕਲਣ ਦੇ ਲਈ ਕਰੀਬ 2 ਘੰਟੇ ਦਾ ਸਮਾਂ ਲਗਿਆ ਜਿਸ ਵਜਾ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਮਣਾ ਕਰਨਾ ਪਿਆ ਇਸ ਮੌਕੇ ਉਹਨਾਂ ਨਿਗਮ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅੱਗੇ ਅਧਿਕਾਰੀਆਂ ਵਲੋਂ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ ਤਾਂ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।