ਇੱਕ ਪਾਸੇ ਜਿੱਥੇ ਭਾਰੀ ਬਰਸਾਤ ਦੀ ਵਜਾ ਨਾਲ ਅਕਸਰ ਸ਼ਹਿਰਾਂ ਚ ਪਾਣੀ ਭਰ ਰਿਹਾ ਹੈ ਜਿਸ ਵਜਾ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਦੂਸਰੇ ਪਾਸੇ ਹੁਣ ਮੈਦਾਨੀ ਇਲਾਕਿਆਂ ਚ ਸੱਪਾਂ ਦੀ ਗਿਣਤੀ ਵੀ ਵਧੀ ਹੋਈ ਹੈ
ਇਸਦੀ ਵੀ ਵਜਾ ਬਰਸਾਤ ਹੀ ਹੈ ਸੱਪਾਂ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਆਉਣ ਦੀ ਵਜਾ ਦੇ ਨਾਲ ਇਸ ਸਾਲ ਸਨੇਕ ਬਾਈਟ ਦੇ ਕਈ ਸਾਰੇ ਕੇਸ ਜਿਲਾ ਪਠਾਨਕੋਟ ਵਿਖੇ ਵੇਖਣ ਨੂੰ ਮਿਲੇ ਹਨ
ਇਸ ਸਬੰਧੀ ਜਦ ਵਾਇਲਡ ਲਾਈਫ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਬਰਸਾਤ ਦੇ ਦਿਨਾਂ ਵਿੱਚ ਸੱਪਾਂ ਦੀਆਂ ਖੁੱਡਾਂ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਵਜਾ ਨਾਲ ਸੱਪ ਮੈਦਾਨੀ ਇਲਾਕਿਆਂ ਦਾ ਰੁੱਖ ਕਰਦੇ ਹਨ ਅਤੇ ਅਕਸਰ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਜਾਂਦੇ ਹਨ ਇਸ ਮੌਕੇ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਰਸਾਤ ਦੇ ਦਿਨਾਂ ਵਿੱਚ ਘਰਾਂ ਦੇ ਦਰਵਾਜੇ ਬੰਦ ਰੱਖਣ ਅਤੇ ਜੇਕਰ ਸੱਪ ਉਹਨਾਂ ਦੇ ਘਰ ਦੇ ਅੰਦਰ ਦਾਖਲ ਹੋ ਜਾਂਦਾ ਹੈ ਤਾਂ ਇਸ ਬਾਰੇ ਵਾਇਲਡ ਲਾਈਫ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਰਨ ਅਤੇ ਘਬਰਾਉਣ ਨਾ
ਉਹਨਾਂ ਦੱਸਿਆ ਕਿ ਵੈਸੇ ਤਾਂ ਜਿਲਾ ਪਠਾਨਕੋਟ ਵਿਖੇ 70 ਫੀਸਦੀ ਸੱਪਾਂ ਦੀਆਂ ਪ੍ਰਜਾਤੀਆਂ ਨੁਕਸਾਨ ਪਹੁੰਚਾਉਣ ਵਾਲੀਆਂ ਨਹੀਂ ਹਨ ਪਰ ਉਸਦੇ ਬਾਵਜੂਦ ਲੋਕ ਜਲਦ ਘਬਰਾ ਜਾਂਦੇ ਹਨ ਅਤੇ ਜੇਕਰ ਕਿਸੇ ਨੂੰ ਆਪਣੇ ਘਰ ਵਿੱਚ ਕੋਈ ਸੱਪ ਦਿਸਦਾ ਹੈ ਤਾਂ ਲੋਕ ਘਬਰਾਉਣ ਨਾ ਉਸ ਕਮਰੇ ਨੂੰ ਬੰਦ ਕਰਕੇ ਦੂਸਰੇ ਕਮਰੇ ਵਿੱਚ ਇਕੱਠੇ ਹੋ ਜਾਣ ਅਤੇ ਵਿਭਾਗ ਨੂੰ ਜਾਣਕਾਰੀ ਦੇਣ ਜਿਸਦੇ ਬਾਅਦ ਵਿਭਾਗ ਵੱਲੋਂ ਉਸ ਸੱਪ ਨੂੰ ਰੇਸਕੁ ਕਰ ਲਿੱਤਾ ਜਾਵੇਗਾ ਅਤੇ ਜੰਗਲ ਚ ਛੱਡ ਦਿੱਤਾ ਜਾਵੇਗਾ।
ਦੂਸਰੇ ਪਾਸੇ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਕਿਸੇ ਨੂੰ ਸੱਪ ਕਟ ਲੈਂਦਾ ਹੈ ਅਤੇ ਪਰਮਾਤਮਾ ਨਾਲ ਕਰੇ ਸਹੀ ਸਮੇਂ ਤੇ ਇਲਾਜ ਨਾ ਮਿਲਣ ਕਰਕੇ ਉਸਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਨੂੰ ਇਸ ਸਬੰਧੀ ਸਹਾਇਤਾ ਰਾਸ਼ੀ ਵੀ ਦਿੱਤੀ ਜਾਂਦੀ ਹੈ ਜਿਸ ਦੇ ਲਈ ਪਰਿਵਾਰ ਵਾਲਿਆਂ ਨੂੰ ਪਹਿਲਾਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਣਾ ਪੈਂਦਾ ਹੈ ਉਹਨਾਂ ਕਿਹਾ ਕਿ ਸੱਪ ਦੇ ਕੱਟਣ ਤੇ ਝਾੜ ਫੂਕ ਵੱਲ ਧਿਆਨ ਨਾ ਦਿਓ ਬਲਕਿ ਜਲਦ ਤੋਂ ਜਲਦ ਆਪਣੇ ਜਿਲਾ ਹਸਪਤਾਲ ਵਿਖੇ ਮਰੀਜ਼ ਨੂੰ ਲੈ ਕੇ ਪਹੁੰਚੋ ਜਿੱਥੇ ਕਿ ਅਜਿਹੇ ਮਰੀਜ਼ਾਂ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਂਦਾ ਹੈ |