ਲੁਧਿਆਣਾ ਸ਼ਹਿਰ ਦੇ ਇੱਕ ਪ੍ਰਸਿੱਧ ਉਦਯੋਗਪਤੀ ਗੁਰਮੀਤ ਸਿੰਘ ਕੁਲਾਰ ਵੱਲੋਂ ਥਾਣਾ ਡਿਵੀਜ਼ਨ ਨੰਬਰ 6 ਵਿੱਚ ਇੱਕ ਸ਼ਖਸ ਦੇ ਖਿਲਾਫ ਉਹਨਾਂ ਨੂੰ ਬਲੈਕਮੇਲ ਅਤੇ ਫੀਰੋਤੀ ਮੰਗਣ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਜਿਸ ਵਿੱਚ ਪੁਲਿਸ ਵੱਲੋਂ ਆਰੋਪੀ ਨੂੰ ਕਾਬੂ ਕਰ ਲਿਆ ਗਿਆ ਹੈ।
ਗੁਰਮੀਤ ਸਿੰਘ ਕੁਲਾਰ ਵੱਲੋਂ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਗਿਆ ਕਿ ਸੈਂਡੀ ਮਠਾੜੂ ਨਾਮਕ ਵਿਅਕਤੀ ਵੱਲੋਂ ਉਹਨਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ, ਅਤੇ ਉਨਾਂ ਦੀ ਛਵੀ ਨੂੰ ਵਿਗਾੜਨ ਲਈ ਸੋਸ਼ਲ ਮੀਡੀਆ ਉੱਤੇ ਉਨਾਂ ਖਿਲਾਫ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਸੀ।
ਜਿਸ ਵਿੱਚ ਇਹ ਵਿਅਕਤੀ ਸਫਲ ਨਹੀਂ ਹੋ ਸਕਿਆ ਤਾਂ ਉਸ ਤੋਂ ਬਾਅਦ ਸੈਂਡੀ ਮਠਾੜੂ ਨਾਮਕ ਵਿਅਕਤੀ ਵੱਲੋਂ ਗੁਰਮੀਤ ਸਿੰਘ ਕੁਲਾਰ ਕੋਲੋਂ ਪੰਜ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਅਤੇ ਫਰੋਤੀ ਨਾ ਦੇਣ ਦੇ ਏਵਜ ਵਿੱਚ ਉਹਨਾਂ ਨੂੰ ਬਦਨਾਮ ਕਰਨ ਲਈ ਸਾਜਿਸ਼ ਕੀਤੀ ਗਈ।
ਗੁਰਮੀਤ ਸਿੰਘ ਕੁਲਾਰ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਸ ਵਿਅਕਤੀ ਉੱਤੇ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ।