ਫੜਿਆ ਗਿਆ ਵੀਡੀਓ ਕਾਲ਼ਾ ‘ਤੇ ਲੁੱਟਣ ਵਾਲਾ ਗਿਰੋਹ, ਪੁਲਿਸ ਨੇ ਕੀਤਾ ਕਰੋੜਾਂ ਦੀ ਧੋਖਾਧੜੀ ਦਾ ਪਰਦਾਫਾਸ਼

0
17

ਚੰਡੀਗੜ੍ਹ ਸਾਈਬਰ ਕ੍ਰਾਈਮ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਸਾਈਬਰ ਧੋਖਾਧੜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਿਰੋਹ ਵਟਸਐਪ ਕਾਲਾਂ, ਨਕਲੀ ਸੀਬੀਆਈ ਅਧਿਕਾਰੀਆਂ ਅਤੇ ਵੀਡੀਓ ਕਾਲਾਂ ‘ਤੇ ਡਰਾਉਣ-ਧਮਕਾਉਣ ਵਰਗੇ ਤਰੀਕਿਆਂ ਦੀ ਵਰਤੋਂ ਕਰਕੇ ਲੋਕਾਂ ਤੋਂ ਕਰੋੜਾਂ ਰੁਪਏ ਠੱਗ ਰਿਹਾ ਸੀ।

ਇੱਕ ਔਰਤ ਨੂੰ ਇੱਕ ਵਟਸਐਪ ਕਾਲ ਆਈ ਜਿਸ ਵਿੱਚ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਬੈਂਕ ਅਧਿਕਾਰੀ ਹੋਣ ਦਾ ਦਾਅਵਾ ਕੀਤਾ, ਜਿਸ ਨੇ ਆਧਾਰ ਅਤੇ ਪਾਸਬੁੱਕ ਦੇ ਵੇਰਵੇ ਮੰਗੇ। ਫਿਰ ਇੱਕ ਨਕਲੀ ਸੀਬੀਆਈ ਅਧਿਕਾਰੀ ਨੇ ਉਸਨੂੰ ਵੀਡੀਓ ਕਾਲ ‘ਤੇ ਡਰਾਇਆ ਅਤੇ 1.01 ਕਰੋੜ ਰੁਪਏ ਟ੍ਰਾਂਸਫਰ ਕਰਵਾ ਲਏ।

ਫੜੇ ਗਏ ਆਰੋਪੀਆਂ ਦੇ ਵਿੱਚ ਵਿਜੇ ਕੁਮਾਰ ਕਿਸ਼ਨ ਅਤੇ ਸ਼ੁਭਮ ਮੈਰਾ ਦੀ ਸਭ ਤੋਂ ਵੱਧ ਭੂਮਿਕਾ ਸਾਹਮਣੇ ਆਈ ਹੈ ਪੁਲਿਸ ਦੇ ਵੱਲੋਂ ਤਕਨੀਕੀ ਜਾਂਚ, ਕੋਲ ਡਿਟੇਲ ਅਤੇ ਸਿਮ ਦੇ ਰਿਕਾਰਡ ਵੀ ਖੰਗਾਲੇ ਜਾ ਰਹੇ ਨੇ ਪੁੱਛਗਿਜ ਦੇ ਵਿੱਚ ਇੱਕ ਸਿਮ ਬੋਕਸ ਦਾ ਵੀ ਖੁਲਾਸਾ ਹੋਇਆ

ਜਾਣਕਾਰੀ ਦਿੰਦੇ ਹੋਏ ਸੀਨੀਅਰ ਅਧਿਕਾਰੀ ਤੇ ਵੱਲੋਂ ਕੀ ਕੁਝ ਕਿਹਾ ਗਿਆ ਤੁਸੀਂ ਵੀ ਇੱਕ ਵਾਰ ਜਰੂਰ ਸੁਣੋ

ਚੰਡੀਗੜ੍ਹ ਤੋਂ ਬਿਊਰੋ ਚੀਫ ਰਮੇਸ਼ ਕੁਮਾਰ ਦੀ ਰਿਪੋਰਟ