ਪੰਜਾਬ ‘ਚ ਕਿਸਾਨ ਅੱਜ ਤੋਂ ਝੋਨਾ ਲਗਾ ਸਕਣਗੇ, ਪੰਜਾਬ 2 ਜ਼ੋਨਾਂ ਵਿੱਚ ਵੰਡਿਆ, ਜਾਣੋ ਤੁਹਾਡੀ ਕਦੋ ਵਾਰੀ !

0
1

ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਕਿਸਾਨਾਂ ਅੱਜ ਤੋਂ ਝੋਨਾ ਲਗਾ ਸਕਣਗੇ। ਜਿਹੜੇ 6 ਜ਼ਿਲ੍ਹਿਆਂ ਵਿੱਚ ਕਿਸਾਨ ਝੋਨਾ ਲਗਾ ਸਕਣਗੇ ਉਹਨਾਂ ਵਿੱਚ ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ, ਫ਼ਰੀਦਕੋਟ, ਮਾਨਸਾ ਅਤੇ ਬਠਿੰਡਾ ਸ਼ਾਮਿਲ ਹੈ।

ਪੰਜਾਬ ਸਰਕਾਰ ਵੱਲੋਂ ਇਸ ਵਾਰ ਮਾਲਵੇ ਵਿੱਚ ਅਗੇਤੀ ਲੁਆਈ ਸ਼ੁਰੂ ਕੀਤੀ ਗਈ ਹੈ। ਪਿਛਲੀ ਵਾਰ ਇਹ ਲੁਆਈ 16 ਜੂਨ ਤੋਂ ਸ਼ੁਰੂ ਕਰਵਾਈ ਗਈ ਸੀ। ਮਾਨ ਸਰਕਾਰ ਨੇ ਇਸ ਵਾਰ ਪੰਜਾਬ ਨੂੰ 2 ਜ਼ੋਨਾਂ ਵਿੱਚ ਵੰਡਿਆ ਹੈ ਜਦੋਂਕਿ ਪਿਛਲੇ ਸਾਲ 3 ਜ਼ੋਨਾਂ ਵਿੱਚ ਵੰਡਕੇ ਝੋਨੇ ਦੀ ਲਵਾਈ ਕਰਵਾਈ ਗਈ ਸੀ। ਕਿਉਂਕਿ ਸਰਕਾਰ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦੇਣਾ ਚਾਹੁੰਦੀ ਸੀ।

ਝੋਨੇ ਦੀ ਲੁਆਈ ਦੇ ਦੂਜੇ ਗੇੜ੍ਹ ਦੀ ਸ਼ੁਰੂਆਤ 15 ਜੂਨ ਤੋਂ ਹੋਵੇਗੀ। ਜਿਸ ਵਿੱਚ ਬਾਕੀ ਰਹਿੰਦੇ ਜ਼ਿਲ੍ਹਿਆਂ ਵਿੱਚ ਝੋਨਾ ਲਗਾਇਆ ਜਾਵੇਗਾ। ਜਦੋਂਕਿ ਪਿਛਲੀ ਵਾਰ ਝੋਨੇ ਦੀ ਲੁਆਈ ਦਾ ਆਖਰੀ ਗੇੜ੍ਹ 21 ਜੂਨ ਨੂੰ ਸ਼ੁਰੂ ਹੋਇਆ ਸੀ।