ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਖੜਕਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਬਰਨਾਲਾ ਦੀ ਸਬ ਡਿਵੀਜ਼ਨ ਤਪਾ ਮੰਡੀ ਟਰੱਕ ਯੂਨੀਅਨ ਦਾ ਹੈ। ਜਿੱਥੇ ਪ੍ਰਧਾਨਗੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਦੋ ਧੜੇ ਆਹਮੋ ਸਾਹਮਣੇ ਹਨ। ਦੋਵੇਂ ਧੜਿਆਂ ਵਿੱਚ ਜੰਮ ਕੇ ਗਾਲੀ ਗਲੋਚ ਅਤੇ ਧੱਕਾਮੁੱਕੀ ਵੀ ਹੋਈ। ਜਿਸ ਕਰਕੇ ਟਰੱਕ ਯੂਨੀਅਨ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਪਹੁੰਚੀ ਅਤੇ ਟਰੱਕ ਯੂਨੀਅਨ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਈ। ਉਥੇ ਦੋਵੇਂ ਧਿਰਾਂ ਵੱਲੋਂ ਆਪਣੇ ਆਪ ਨੂੰ ਟਰੱਕ ਯੂਨੀਅਨ ਤਪਾ ਦੀ ਪ੍ਰਧਾਨਗੀ ਦਾ ਦਾਵੇਦਾਰ ਦੱਸਿਆ ਜਾ ਰਿਹਾ ਹੈ। ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ‘ਤੇ ਵੀ ਆਮ ਆਦਮੀ ਪਾਰਟੀ ਦੇ ਪੁਰਾਣੇ ਪ੍ਰਧਾਨਾਂ ਨੇ ਧੱਕੇਸ਼ਾਹੀ ਦੇ ਗੰਭੀਰ ਦੋਸ਼ ਲਗਾਏ ਹਨ।