ਪੇਂਟ ਬਣਾਉਣ ਵਾਲੀ ਫੈਕਟਰੀ ‘ਚ ਲੱਗੀ ਭਿਆਨਕ ਅੱਗ, 2 ਲੋਕ ਜਿੰਦਾ ਸੜੇ, ਮਚਿਆ ਹੜਕੰਪ

0
3

ਅੰਮ੍ਰਿਤਸਰ ਦੇ ਅਨਗੜ੍ਹ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਪੇਂਟ ਬਣਾਉਣ ਵਾਲੀ ਫੈਕਟਰੀ ਦੇ ਅੰਦਰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਪਰ ਇਸ ਮੌਕੇ ਮੱਚੇ ਅੱਗ ਦੇ ਭਾਂਬੜਾਂ ਨਾਲ ਭਾਰੀ ਨੁਕਸਾਨ ਜ਼ਰੂਰ ਹੋਇਆ ਹੈ। ਦੱਸ ਦਈਏ ਕਿ ਫੈਕਟਰੀ ਦੇ ਅੰਦਰ ਕਾਫੀ ਪੇਂਟ ਤੇ ਕੈਮੀਕਲ ਪਿਆ ਹੋਇਆ ਸੀ ਜਿਸ ਦੇ ਚੱਲਦੇ ਕਾਫੀ ਧਮਾਕਿਆਂ ਦੀ ਆਵਾਜ਼ ਵੀ ਸੁਣਾਈ ਦਿੱਤੀ। ਜਿਸ ਨਾਲ ਆਲੇ-ਦੁਆਲੇ ਦੇ ਲੋਕ ਡਰ ਦੇ ਸਾਏ ਵਿੱਚ ਸਹਿਮ ਗਏ।

ਫਿਲਹਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਦਰਅਸਲ, ਫੈਕਟਰੀ ਦੇ ਅੰਦਰ ਰੱਖੇ ਰਸਾਇਣਾਂ ਕਾਰਨ ਅੱਗ ‘ਤੇ ਕਾਬੂ ਪਾਉਣਾ ਮੁਸ਼ਕਿਲ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਫੈਕਟਰੀ ਇੱਕ ਘਰ ਵਿੱਚ ਚੱਲ ਰਹੀ ਸੀ। ਅੱਗ ਲੱਗਣ ਕਾਰਨ ਜਾਨੀ ਨੁਕਸਾਨ ਦੀ ਖ਼ਬਰ ਵੀ ਸਾਹਮਣੇ ਆੲ ਹੈ। ਜਿਸ ਸਬੰਧੀ ਮੌਕੇ ‘ਤੇ ਪਹੁੰਚੇ ਅਧਿਕਾਰੀਆਂ ਵੱਲੋਂ ਜਾਂਚ ਜਾਰੀ ਹੈ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਏਡੀਸੀ ਮੇਜਰ ਅਮਿਤ ਸਰੀਨ ਨੇ ਦੱਸਿਆ ਕਿ ‘ਸਾਨੂੰ ਪਤਾ ਲੱਗਾ ਕਿ ਅਨਗੜ੍ਹ ਇਲਾਕੇ ਵਿੱਚ ਇੱਕ ਪੇਂਟ ਦੀ ਫੈਕਟਰੀ ਹੈ, ਜਿਸ ਨੂੰ ਅੱਗ ਲੱਗ ਗਈ ਹੈ ਉਸ ਅੰਦਰ ਕਾਫੀ ਕੈਮੀਕਲ ਪਿਆ ਹੋਣ ਕਰਕੇ ਅੱਗ ਕਾਫੀ ਜ਼ਿਆਦਾ ਫੈਲ ਚੁੱਕੀ ਹੈ। ਜਿਸਦੇ ਚੱਲਦੇ 10 ਦੇ ਕਰੀਬ ਗੱਡੀਆਂ ਅੱਗ ਬੁਝਾਉਣ ਵਾਲੀਆਂ ਪਹੁੰਚ ਚੁੱਕੀਆਂ ਹਨ। ਅੱਗ ਬੁਝਾਉਣ ਦਾ ਕੰਮ ਜਾਰੀ ਹੈ। ਅੱਗ ਲੱਗਣ ਦਾ ਕੀ ਕਾਰਨ ਸੀ ਇਸ ਦੀ ਵੀ ਜਾਂਚ ਕੀਤੀ ਜਾਵੇਗੀ। ਸਥਾਨਕ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ, ਉਨ੍ਹਾਂ ਨੂੰ ਇਸ ਜਗ੍ਹਾ ਤੋਂ ਦੂਰ ਭੇਜ ਦਿੱਤਾ ਗਿਆ ਹੈ।