ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਸ਼ੁੱਕਰਵਾਰ ਨੂੰ ਦਿੱਲੀ ਦੇ ਦੌਰੇ ‘ਤੇ ਗਏ ਸਨ। ਇਸ ਦੌਰਾਨ ਸ਼ਿਮਲਾ ਵਿੱਚ ਮੌਸਮ ਖਰਾਬ ਹੋਣ ਕਾਰਨ ਮੁੱਖ ਮੰਤਰੀ ਦਾ ਹੈਲੀਕਾਪਟਰ ਉੱਡ ਨਹੀਂ ਸਕਿਆ ਅਤੇ ਇਸ ਲਈ ਉਹ ਸੜਕ ਰਾਹੀਂ ਚੰਡੀਗੜ੍ਹ ਪਹੁੰਚੇ।
ਇੱਥੇ ਉਨ੍ਹਾਂ ਨੂੰ ਸੋਲਨ ਪੁਲਿਸ ਨੇ ਐਸਕਾਰਟ ਦਿੱਤਾ। ਵਾਪਸ ਆਉਂਦੇ ਸਮੇਂ, ਸੋਲਨ ਪੁਲਿਸ ਦੇ ਚਾਰ ਕਰਮਚਾਰੀਆਂ ਨੇ ਆਪਣੀ ਗੱਡੀ ਸ਼ਰਾਬ ਦੀ ਪੇਟੀਆ ਨਾਲ ਭਰ ਦਿੱਤੀ ਅਤੇ ਹੁਣ ਉਨ੍ਹਾਂ ਨੂੰ ਵਿਭਾਗ ਦੇ ਵਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਅਤੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਹੈ।
ਇਸ ਵਿੱਚ ਇੱਕ ਏਐਸਆਈ ਵੀ ਸ਼ਾਮਲ ਸੀ, ਜਿਸਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਧਿਆਨ ਦੇਣ ਯੋਗ ਹੈ ਕਿ ਇੱਕ ਮਿੰਟ ਤੋਂ ਵੱਧ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ।
ਵੀਡੀਓ ਵਿੱਚ, ਏਐਸਆਈ ਸਮੇਤ ਚਾਰ ਪੁਲਿਸ ਕਰਮਚਾਰੀ ਵਰਦੀ ਵਿੱਚ ਚੰਡੀਗੜ੍ਹ ਦੀ ਇੱਕ ਸ਼ਰਾਬ ਦੀ ਦੁਕਾਨ ਤੋਂ ਸ਼ਰਾਬ ਦੇ ਡੱਬੇ ਸਰਕਾਰੀ ਗੱਡੀ ਵਿੱਚ ਲੋਡ ਕਰਦੇ ਦਿਖਾਈ ਦੇ ਰਹੇ ਹਨ। ਜਦੋਂ ਇਹ ਜਵਾਨ ਦੁਕਾਨ ਦੇ ਸਾਹਮਣੇ ਸ਼ਰਾਬ ਲੋਡ ਕਰ ਰਹੇ ਸਨ, ਤਾਂ ਕਿਸੇ ਨੇ ਵੀਡੀਓ ਬਣਾਈ।
ਸ਼ੁੱਕਰਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ਵਿੱਚ, ਪੁਲਿਸ ਵਾਲਿਆਂ ਨੂੰ ਇੱਕ ਕਾਲੇ ਰੰਗ ਦੀ ਸਕਾਰਪੀਓ ਕਾਰ (ਸੋਲਨ ਨੰਬਰ) ਵਿੱਚ ਸ਼ਰਾਬ ਦੇ ਡੱਬੇ ਰੱਖਦੇ ਦੇਖਿਆ ਗਿਆ।
ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਚਾਰ ਜਵਾਨ ਸਕਾਰਪੀਓ ਦੀ ਡਿੱਕੀ ਵਿੱਚ ਸ਼ਰਾਬ ਦੀ ਦੁਕਾਨ ਤੋਂ ਸ਼ਰਾਬ ਲੈ ਕੇ ਰੱਖ ਰਹੇ ਹਨ | ਦੱਸਿਆ ਜਾ ਰਿਹਾ ਹੈ ਕਿ ਦੋ ਜਵਾਨ ਕੋਲਾਰ ਬਟਾਲੀਅਨ ਦੇ ਹਨ,
ਜਦੋਂ ਕਿ ਦੋ ਸੋਲਨ ਪੁਲਿਸ ਦੇ ਹਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਐਸਪੀ ਸੋਲਨ ਗੌਰਵ ਸਿੰਘ ਨੇ ਚਾਰ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਅਤੇ ਵਿਭਾਗੀ ਜਾਂਚ ਦੇ ਹੁਕਮ ਦਿੱਤੇ।