ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁਠਭੇੜ, ਜਵਾਬੀ ਫਾਇਰਿੰਗ ਚ ਆਰੋਪੀ ਦੇ ਪੈਰ ‘ਚ ਲਗੀ ਗੋਲੀ, ਕਾਫੀ ਸਮੇ ਤੋਂ ਚਲ ਰਿਹਾ ਸੀ ਫਰਾਰ

0
11

ਇਸ ਵੇਲੇ ਦੀ ਵੱਡੀ ਖਬਰ ਸੁਲਤਾਨਪੁਰ ਲੋਧੀ ‘ਚ ਅੱਜ ਸਵੇਰੇ ਪੁਲਿਸ ਅਤੇ ਗੈਂਗਸਟਰ ਦੇ ਵਿਚਕਾਰ ਮੁੱਠਭੇੜ ਹੋਈ ਹੈ |ਪੁਲਿਸ ਨੇ ਗੈਂਗਸਟਰ ਬਲਵਿੰਦਰ ਸਿੰਘ ਬਿੱਲਾ ਨੂੰ ਗ੍ਰਿਫਤਾਰ ਕੀਤਾ ਹੈ। ਮੁੱਠਭੇੜ ਦੇ ਦੌਰਾਨ ਆਰੋਪੀ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ | ਫੜੇ ਗਏ ਜਖਮੀ ਆਰੋਪੀ ਨੂੰ ਪੁਲਿਸ ਦੀ ਟੀਮ ਨੇ ਸ਼ਹਿਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਹੈ |

ਐਸਐਸਪੀ ਗੋਰਵ ਤੂਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਵਿੰਦਰ ਸਿੰਘ ਪਿੰਡ ਜੱਬੋਵਾਲ ਦਾ ਰਹਿਣ ਵਾਲਾ ਹੈ |ਉਸ ‘ਤੇ ਪਹਿਲਾ ਤੋਂ ਹੀ 5 ਅਪਰਾਧਿਕ ਮਾਮਲੇ ਦਰਜ ਹਨ |ਫਰਵਰੀ ਦੇ ਵਿੱਚ ਇੱਕ ਨੌਜਵਾਨ ਦੀ ਹੱਤਿਆ ਅਤੇ ਮਈ ‘ਚ ਕਰਤਾਰਪੁਰ ਪੁਲਿਸ ਤੇ ਫਾਇਰਿੰਗ ਦਾ ਆਰੋਪ ਵੀ ਬਲਵਿੰਦਰ ਸਿੰਘ ਬਿੱਲਾ ‘ਤੇ ਹੈ | ਮੰਗਲਵਾਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਆਰੋਪੀ ਸੁਲਤਾਨਪੁਰ ਲੋਧੀ ਦੇ ਖੇਤਰ ਵਿੱਚ ਹੈ | ਜਿਸ ਤੋਂ ਬਾਅਦ ਪੁਲਿਸ ਨੇ ਨਾਕਾਬੰਦੀ ਕਰ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ |

ਪਰ ਬਲਵਿੰਦਰ ਸਿੰਘ ਬਿੱਲਾ ਦੇ ਵੱਲੋਂ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਅਤੇ ਪੁਲਿਸ ‘ਤੇ ਨਾਜਾਇਜ਼ ਪਿਸਟਲ ਦੇ ਨਾਲ ਫਾਇਰਿੰਗ ਕਰ ਦਿੱਤੀ | ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਇਸ ਦੌਰਾਨ ਬਲਵਿੰਦਰ ਦੇ ਪੈਰ ਦੇ ਵਿੱਚ ਗੋਲੀ ਲੱਗ ਗਈ | ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮੌਕੇ ਤੋਂ ਆਰੋਪੀ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ |