ਪਠਾਨਕੋਟ-ਡਲਹੌਜ਼ੀ ਰਾਸ਼ਟਰੀ ਮਾਰਗ ‘ਤੇ Land Sliding

0
13

ਪਠਾਨਕੋਟ ਜ਼ਿਲ੍ਹੇ ਦੇ ਪਹਾੜੀ ਖੇਤਰ ਵਿਖੇ ਲੈਂਡ ਸਲਾਇਡਿੱਗ ਕਾਰਨ ਪਠਾਨਕੋਟ ਡਲਹੌਜ਼ੀ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਹੈ, ਸੜਕ ਵੀ ਇੱਕ ਜਗ੍ਹਾ ਤੋਂ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ, ਇੰਨਾ ਹੀ ਨਹੀਂ, ਇੱਕ ਟਰੱਕ ਵੀ ਇਸਦੀ ਲਪੇਟ ਵਿੱਚ ਆ ਗਿਆ ਪਰ ਗਨੀਮਤ ਇਹ ਰਹੀ ਕਿ ਟਰੱਕ ਡਰਾਈਵਰ ਬਚ ਗਿਆ |

ਇਸ ਸਮੇਂ ਪਠਾਨਕੋਟ ਡਲਹੌਜ਼ੀ ਚੰਬਾ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਹੈ ਅਤੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ ਅਤੇ ਪੰਜਾਬ ਅਤੇ ਹਿਮਾਚਲ ਦਾ ਸੰਪਰਕ ਟੁੱਟ ਗਿਆ ਹੈ। ਪ੍ਰਸ਼ਾਸ਼ਨ ਮੌਕੇ ਤੇ ਪਹੁੰਚ ਗਿਆ ਜਿਹਨਾਂ ਵਲੋਂ ਰਾਹਤ ਕਾਰਜ ਕੀਤੇ ਜਾ ਰਹੇ ਹਨ |