ਨਹੀਂ ਰੁਕ ਰਿਹਾ ਨਾਬਾਲਕ ਕੁੜੀ ਨਾਲ ਛੇੜਛਾੜ ਦਾ ਮਾਮਲਾ, ਹੁਣ ਮੁਸਲਿਮ ਭਾਈਚਾਰੇ ਨੇ ਕੀਤੀ ਮੀਟਿੰਗ, ਕਿਹਾ ਜੇ ਗਲਤੀ ਕੀਤੀ ਹੈ ਤਾਂ ਮਿਲੇ ਸਜ਼ਾ

0
12

ਬੀਤੇ ਦਿਨ ਕਪੂਰਥਲਾ ਦੇ ਅਮ੍ਰਿਤ ਬਾਜ਼ਾਰ ਵਿਚੋਂ ਇਕ ਬੇਹੱਦ ਘਿਨੌਣਾ ਮਾਮਲਾ ਸਾਹਮਣੇ ਆਇਆ ਸੀ | ਜਿਸ ਵਿਚ ਇਕ ਨਾਬਾਲਕ ਲੜਕੀ ਅਪਣੇ ਰਿਸ਼ਤੇਦਾਰਾਂ ਦੇ ਨਾਲ ਇਕ ਪ੍ਰਵਾਸੀ ਮੁਸਲਿਮ ਦੀ ਦੁਕਾਨ ਤੇ ਸੂਟ ਲੈਣ ਜਾਂਦੀ ਹੈ ਅਤੇ ਮੁਸਲਿਮ ਨੌਜਵਾਨ ਵਲੋਂ ਲੜਕੀ ਨਾਲ ਛੇੜਛਾੜ ਕਰ ਦਿਤੀ ਜਾਂਦੀ ਹੈ |

ਜਿਸ ਨੂੰ ਲੈ ਕੇ ਸ਼ਹਿਰ ਦਾ ਮਾਹੌਲ ਗਰਮਾ ਗਿਆ ਸੀ ਅਤੇ ਸ਼ਹਿਰ ਦੀਆ ਸਾਰਿਆਂ ਰਾਜਨੀਤਕ,ਸਮਾਜਿਕ,ਧਾਰਮਿਕ,ਸਮਾਜਸੇਵੀ ਪਾਰਟੀਆਂ ਅਤੇ ਵਪਾਰਕ ਮੰਡਲ ਦੀ ਇਕ ਹੰਗਾਮੀ ਮੀਟਿੰਗ ਸ਼ਹਿਰ ਦੇ ਅੰਮ੍ਰਿਤਸਰ ਰੋਡ ਸਥਿਤ ਸ਼੍ਰੀ ਸਨਾਤਮ ਧਰਮਸਭਾ ਵਿੱਚ ਹੋਈ ਸੀ |

ਜਿਸ ਦੀ ਖ਼ਬਰ ਅਸੀਂ ਤੁਹਾਨੂੰ ਸਟਾਰ ਨਿਊਜ਼ ਪੰਜਾਬੀ ਟੀ ਵੀ ਦੇ ਜ਼ਰੀਏ ਦਿਖਾਈ ਸੀ ਹੁਣ ਇਸ ਮੀਟਿੰਗ ਤੋਂ ਬਾਅਦ ਮੁਸਲਿਮ ਭਾਈਚਾਰੇ ਨੇ ਵੀ ਇਕ ਮੀਟਿੰਗ ਬਸ ਸਟੈਂਡ ਦੇ ਨੇੜੇ ਕੀਤੀ ਅਤੇ ਮੀਟਿੰਗ ਦੌਰਾਨ ਮੁਸਲਿਮ ਭਾਈਚਾਰੇ ਨੇ ਸਮਾਜ ਦੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਅਸੀਂ ਆਪਸੀ ਸਾਂਝ ਬਣਾ ਕੇ ਰੱਖੀਏ | ਮੁਸਲਿਮ ਭਾਈਚਾਰੇ ਨੇ ਕਿਹਾ ਕਿ ਜੇ ਸਾਡੇ ਸਮਾਜ ਦੇ ਨੋਜਵਾਨ ਨੇ ਗਲਤੀ ਕੀਤੀ ਹੈ ਤੇ ਉਸ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ |

ਓਹਨਾ ਕਿਹਾ ਕਿ ਇਹ ਘਟਨਾ ਬਹੁਤ ਹੀ ਨਿੰਦਣ ਯੋਗ ਹੈ ਅਸੀਂ ਸਾਰੇ ਸ਼ਹਿਰ ਦੀ ਸਮੂਹ ਜਥੇਬੰਦੀਆਂ ਦੇ ਨਾਲ ਖੜੇ ਹਾਂ ਅਤੇ ਦੋਸ਼ੀ ਨੂੰ ਭੈੜੀ ਤੋਂ ਭੈੜੀ ਸਜ਼ਾ ਮਿਲਣੀ ਚਾਹੀਦੀ ਹੈ| ਗਲਤੀ ਕਰਨ ਵਾਲਾ ਚਾਹੇ ਕਿਸੇ ਵੀ ਧਰਮ ਦਾ ਹੋਵੇ ਉਸ ਨੂੰ ਸੱਜਾ ਮਿਲਣੀ ਚਾਹੀਦੀ ਹੈ ਇਹ ਗੱਲਾਂ ਕਹਿ ਕੇ ਉਹਨਾਂ ਨੇ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਸੰਦੇਸ਼ ਦਿੱਤਾ |