ਜੇਲ੍ਹ ‘ਚੋਂ ਬਾਹਰ ਨਿੱਕਲਦੇ ਹੀ ਕੇਜਰੀਵਾਲ ਦੀ ਦੋ ਥਾਵਾਂ ‘ਤੇ ਲਲਕਾਰ, ਪੰਜਾਬ ‘ਚ ਵੀ ਕਰਨਗੇ ਚੋਣ ਪ੍ਰਚਾਰ

0
1

ਅਰਵਿੰਦ ਕੇਜਰੀਵਾਲ ਅੱਜ ਦਿੱਲੀ ਵਿੱਚ ਦੋ ਵੱਡੇ ਰੋਡ ਸ਼ੋਅ ਕਰਨਗੇ। ਜਾਣਕਾਰੀ ਮੁਤਾਬਕ ਕੇਜਰੀਵਾਲ ਸ਼ਾਮ 5 ਵਜੇ ਪੂਰਬੀ ਦਿੱਲੀ ਦੇ ਕ੍ਰਿਸ਼ਨਾਨਗਰ ‘ਚ ਰੋਡ ਸ਼ੋਅ ਕਰਨਗੇ। ਇਸ ਤੋਂ ਬਾਅਦ ਕੇਜਰੀਵਾਲ ਸ਼ਾਮ 7 ਵਜੇ ਦੱਖਣੀ ਦਿੱਲੀ ਦੇ ਮਹਿਰੌਲੀ ‘ਚ ਰੋਡ ਸ਼ੋਅ ਕਰਨਗੇ।ਇਸ

ਇਸ ਤੋਂ ਪਹਿਲਾਂ ਕੇਜਰੀਵਾਲ ਅੱਜ ਸਵੇਰੇ 11 ਵਜੇ ਹਨੂੰਮਾਨ ਮੰਦਰ ਜਾਣਗੇ ਅਤੇ ਉੱਥੇ ਦਰਸ਼ਨ ਅਤੇ ਪੂਜਾ ਕਰਨਗੇ ਤੇ  ਦੁਪਹਿਰ 1 ਵਜੇ ਪ੍ਰੈੱਸ ਕਾਨਫਰੰਸ ਹੋਵੇਗੀ।

 

ਕੇਜਰੀਵਾਲ ਨੂੰ ਗ੍ਰਿਫਤਾਰੀ ਦੇ ਕਰੀਬ 49 ਦਿਨਾਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਉਸ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੇਜਰੀਵਾਲ ਨੂੰ 2 ਜੂਨ ਨੂੰ ਮੁੜ ਆਤਮ ਸਮਰਪਣ ਕਰਨਾ ਪਵੇਗਾ। ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਸੀ, ਮੈਂ ਕਿਹਾ ਸੀ ਜਲਦੀ ਆਵਾਂਗਾ, ਆ ਗਿਆ ਹਾਂ। ਅਦਾਲਤ ਦੀ ਬਦੌਲਤ ਹੀ ਮੈਂ ਤੁਹਾਡੇ ਵਿਚਕਾਰ ਹਾਂ। ਇਹ ਮੇਰੀ ਇਕੱਲੀ ਲੜਾਈ ਨਹੀਂ ਹੈ। ਮੈਂ ਦੇਸ਼ ਨੂੰ ਤਾਨਾਸ਼ਾਹੀ ਤੋਂ ਬਚਾਉਣ ਲਈ ਤਨ, ਮਨ ਅਤੇ ਧਨ ਨਾਲ ਲੜ ਰਿਹਾ ਹਾਂ।