ਜਲੰਧਰ/ ਨਕੋਦਰ ਅਧੀਨ ਪੈਂਦੀ ਪੁਲਿਸ ਚੌਕੀ ਪਿੰਡ ਉੱਗੀ ਦੇ ਇੰਚਾਰਜ ਐੱਸਆਈ ਪ੍ਰਦੀਪ ਕੁਮਾਰ ਦੇਵਗਨ ਤੇ ਪੁਲਿਸ ਚੌਕੀ ਅੱਪਰਾ ‘ਚ ਤਾਇਨਾਤ ਏਐੱਸਆਈ ਚਮਨ ਲਾਲ ਨੂੰ ਇਕ ਜ਼ਮੀਨ ਦੇ ਮਾਮਲੇ ‘ਚ ਅਵਤਾਰ ਰਾਣਾ, ਮੱਲ੍ਹੀਆਂ ਕਲਾਂ : ਥਾਣਾ ਸਦਰ ਨਕੋਦਰ ਅਧੀਨ ਪੈਂਦੀ ਪੁਲਿਸ ਚੌਕੀ ਪਿੰਡ ਉੱਗੀ ਦੇ ਇੰਚਾਰਜ ਐੱਸਆਈ ਪ੍ਰਦੀਪ ਕੁਮਾਰ ਦੇਵਗਨ ਤੇ ਪੁਲਿਸ ਚੌਕੀ ਅੱਪਰਾ ‘ਚ ਤਾਇਨਾਤ ਏਐੱਸਆਈ ਚਮਨ ਲਾਲ ਨੂੰ ਇਕ ਜ਼ਮੀਨ ਦੇ ਮਾਮਲੇ ‘ਚ 55 ਹਜ਼ਾਰ ਰੁਪਏ ਦੇ ਲੈਣ-ਦੇਣ ਦੇ ਮਾਮਲੇ ‘ਚ ਲਾਈਨ ਹਾਜ਼ਰ ਕੀਤਾ ਗਿਆ ਹੈ। ਪੀੜਤ ਸੀਤਲ ਸਿੰਘ ਵਾਸੀ ਨਾਰੰਗਪੁਰ ਨੇ ਪ੍ਰਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਪਿੰਡ ‘ਚੋਂ 15 ਕਨਾਲ 11 ਮਰਲੇ ਜ਼ਮੀਨ ਖਰੀਦੀ ਸੀ ਜਿਸ ‘ਚ ਝੋਨਾ ਬੀਜਿਆ ਹੋਇਆ ਸੀ, ਨੂੰ ਜਗਜੀਤ ਸਿੰਘ ਵਾਸੀ ਪਿੰਡ ਨੂਰਪੁਰ ਜੱਟਾ (ਕਪਰੂਥਲਾ) ਨੇ ਆਪਣੇ ਸਾਥੀਆਂ ਨਾਲ ਸਮੇਤ ਝੋਨਾ ਵਾਹ ਦਿੱਤਾ ਸੀ। ਇਸ ਮਾਮਲੇ ਦੀ ਉੱਗੀ ਪੁਲਿਸ ਚੌਕੀ ਨੂੰ ਸ਼ਿਕਾਇਤ ਕੀਤੀ ਗਈ ਸੀ ਜਿਸ ‘ਚ ਚੌਕੀ ਇੰਚਾਰਜ ਐੱਸਆਈ ਪ੍ਰਦੀਪ ਕੁਮਾਰ ਦੇਵਗਨ ਨੇ ਪਰਚਾ ਦਰਜ ਕਰਨ ਲਈ ਤੇ ਕਥਿਤ ਮੁਲਜ਼ਮਾਂ ਨੂੰ ਫੜਨ ਵਾਸਤੇ 55 ਹਜ਼ਾਰ ਰੁਪਏ ਲੈ ਲਏ ਸਨ।
ਚਮਨ ਲਾਲ ਪਹਿਲਾ ਪੁਲਿਸ ਚੌਕੀ ਉੱਗੀ ਵਿਖੇ ਹੀ ਤਾਇਨਾਤ ਸਨ। ਇਸ ਮਾਮਲੇ ਸਬੰਧੀ 26/8/2023 ਨੂੰ ਮਾਮਲਾ ਦਰਜ ਕੀਤਾ ਗਿਆ ਸੀ ਜਿਸ ‘ਚ ਚੌਕੀ ਇੰਚਾਰਜ ਹੁਣ ਤੱਕ ਟਾਲ ਮਟੋਲ ਹੀ ਕਰਦਾ ਰਿਹਾ ਜਿਸ ਦੀ ਸ਼ਿਕਾਇਤ ਡੀਐੱਸਪੀ ਨਕੋਦਰ ਨੂੰ ਕੀਤੀ ਗਈ। ਇਸ ਮਾਮਲੇ ‘ਚ ਡੀਐੱਸਪੀ ਸੁਖਪਾਲ ਸਿੰਘ ਨੇ ਪੂਰੇ ਮਾਮਲੇ ਦੀ ਜਾਂਚ ਕਰਦਿਆਂ ਸ਼ਿਕਾਇਤਕਰਤਾ ਨੂੰ 55 ਹਜ਼ਾਰ ਰੁਪਏ ਦੀ ਰਾਸ਼ੀ ਵਾਪਸ ਕਰ ਦਿੱਤੀ ਹੈ। ਇਸ ਬਾਰੇ ਡੀਐੱਸਪੀ ਸੁਖਪਾਲ ਸਿੰਘ ਨੇ ਪ੍ਰਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦਿਆਂ ਚੌਕੀ ਇੰਚਾਰਜ ਉੱਗੀ ਐੱਸਆਈ ਪ੍ਰਦੀਪ ਕੁਮਾਰ ਦੇਵਗਨ ਤੇ ਏਐੱਸਆਈ ਚਮਨ ਲਾਲ ਵਿਰੁੱਧ ਵਿਭਾਗੀ ਕਾਰਵਾਈ ਕਰਦਿਆਂ ਲਾਈਨ ਹਾਜ਼ਰ ਕਰ ਦਿੱਤਾ ਗਿਆ