ਜਲੰਧਰ ‘ਚ ਭਿੜੇ AAP ‘ਤੇ ਕਾਂਗਰਸ ਵਰਕਰ, ਇਕ ਦੂਜੇ ਦੇ ਮਾਰੇ ਤਿੱਖੇ ਕੜੇ, 2 ਗੰਭੀਰ ਜਖਮੀ

0
11

ਲੰਧਰ ‘ਚ ਆਮ ਆਦਮੀ ਪਾਰਟੀ ਤੇ ਦੂਜੇ ਪਾਸੇ ਕਾਂਗਰਸ ਦੇ ਵਰਕਰਾਂ ਦੀ ਆਪਸ ‘ਚ ਭਿੜ ਗਏ ਹਨ। ਇਸ ਝੜਪ ਦੌਰਾਨ ਸਿਰ ਦੇ ਵਿੱਚ ਤਿੱਖੇ ਕੜੇ ਮਾਰੇ ਗਏ ਹਨ। ਇਸ ਵਿੱਚ ਜਖਮੀ ਹੋਏ 2 ਲੋਕਾ ਨੂੰ ਆਦਮਪੁਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਪੋਲਿੰਗ ਬੂਥ ‘ਤੇ ਮਹਿਲਾ BLO ਦੀ ‘ਆਪ’ ਸਮਰਥਕਾਂ ਨਾਲ ਹੋਈ ਤੂੰ ਤੂੰ ਮੈਂ -ਮੈਂ, ਵਿਗੜੀ ਹਾਲਤ

ਫ਼ਰੀਦਕੋਟ ਦੇ ਸੁਸਾਇਟੀ ਨਗਰ ਵਿਚ ਪੋਲਿੰਗ ਬੂਥ ਨੰਬਰ 105 ‘ਤੇ ‘ਆਪ’ ਸਮਰਥਕ ਤੇ ਮਹਿਲਾ ਬੀਐੱਲਓ ਵਿਚਕਾਰ ਹੋਈ ਤਕਰਾਰ ਤੋਂ ਬਾਅਦ ਬੀਐੱਲਓ ਦੀ ਸਿਹਤ ਵਿਗੜ ਗਈ। ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਹੁਣ ਠੀਕ ਹੈ। ਜ਼ਿਕਰਯੋਗ ਹੈ ਕਿ ਜਦੋਂ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਆਪਣੀ ਵੋਟ ਪਾਉਣ ਪਹੁੰਚੇ ਤਾਂ ਬਹੁਤ ਸਾਰੇ ਵੋਟਰ ਉਨ੍ਹਾਂ ਨਾਲ ਫੋਟੋ ਕਲਿੱਕ ਕਰਵਾਉਣ ਲਈ ਕਤਾਰ ਤੋਂ ਬਾਹਰ ਆ ਗਏ।

ਜਦੋਂ ਉਹ ਆਪਣੀ ਫੋਟੋ ਕਲਿੱਕ ਕਰਵਾ ਕੇ ਕਤਾਰ ‘ਚ ਖੜ੍ਹਾ ਹੋਣ ਲੱਗਾ ਤਾਂ ਉਥੇ ਮੌਜੂਦ ਵੋਟਰਾਂ ਨੇ ਉਨ੍ਹਾਂ ਨੂੰ ਦੁਬਾਰਾ ਕਤਾਰ ‘ਚ ਖੜ੍ਹੇ ਹੋਣ ਲਈ ਕਿਹਾ, ਜਿਸ ਕਾਰਨ ਜਦੋਂ ਉਥੇ ਤਾਇਨਾਤ ਮਹਿਲਾ ਬੀਐੱਲਓ ਰੁਪਿੰਦਰ ਕੌਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ। ਇਸ ਦੌਰਾਨ ਉਸ ਦੀ ‘ਆਪ’ ਸਮਰਥਕਾਂ ਨਾਲ ਬਹਿਸ ਹੋ ਗਈ। ਮਹਿਲਾ ਬੀਐੱਲਓ ਨੇ ਦੋਸ਼ ਲਾਇਆ ਕਿ ‘ਆਪ’ ਸਮਰਥਕ ਨੇ ਉਸ ਨਾਲ ਦੁਰਵਿਹਾਰ ਕੀਤਾ ਤੇ ਅਪਸ਼ਬਦ ਬੋਲੇ, ਜਿਸ ਕਾਰਨ ਉਹ ਘਬਰਾ ਗਈ ਤੇ ਉਸ ਦੀ ਸਿਹਤ ਵਿਗੜ ਗਈ। ਉਸ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।