ਜਲੰਧਰ ‘ਚ ਨਕਾਬਪੋਸ਼ ਲੁਟੇਰੇ ਪੈਟਰੋਲ ਪੰਪ ਤੋਂ ਹਜਾਰਾਂ ਰੁਪਏ ਲੁੱਟ ਕੇ ਹੋਏ ਫੁਰਰ

0
1

ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ‘ਤੇ ਸਥਿਤ ਅੱਡਾ ਕਾਲਾ ਬੱਕਰਾ ਦੇ ਨਜ਼ਦੀਕ ਨਿਜ਼ਾਮਦੀਨਪੁਰ ਅੱਡੇ ‘ਤੇ ਸਥਿਤ ਲਾਜਵੰਤੀ ਪੈਟਰੋਲ ਪੰਪ ਤੇ ਰਾਤੀ ਤਿੰਨ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ‘ਤੇ ਹਵਾਈ ਫਾਇਰ ਕਰਕੇ ਪੈਟਰੋਲ ਪੰਪ ਦੇ ਦੋ ਕਰਿੰਦਿਆਂ ਤੋਂ ਹਜ਼ਾਰਾਂ ਰੁਪਏ ਦੀ ਨਗ ਦੀ ਲੁੱਟ ਕੇ ਫਰਾਰ ਹੋ ਗਏ।

ਲਾਜਵੰਤੀ ਪੈਟਰੋਲ ਪੰਪ ਦੇ ਮੈਨੇਜਰ ਓਮ ਪ੍ਰਕਾਸ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਤੀ 7 ਵਜੇ ਦੇ ਕਰੀਬ ਭੋਗਪੁਰ ਵੱਲੋਂ ਇੱਕ ਬਿਨਾਂ ਨੰਬਰੀ ਪਲਸਰ ਮੋਟਰਸਾਈਕਲ ਤੇ ਸਵਾਰ ਤਿੰਨ ਨਕਾਬ ਪੋਸ਼ ਲੁਟੇਰਿਆਂ ਵਿੱਚੋਂ ਦੋ ਲੁਟੇਰਿਆਂ ਜਿਨ੍ਹਾਂ ਕੋਲ ਪਿਸਤੌਲ ਸਨ। ਉਨ੍ਹਾਂ ਨੇ ਪੰਪ ‘ਤੇ ਆਉਂਦਿਆਂ ਹੀ ਹਵਾ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨਾਂ ਨੇ ਦੋ ਸੇਲਜਮੈਨਾਂ ਕੋਲੋਂ ਨਗਦੀ ਲੁੱਟ ਕੇ ਜਲੰਧਰ ਵੱਲ ਨੂੰ ਫਰਾਰ ਹੋ ਗਏ। ਕਰੀਬ 30 ਹਜ਼ਾਰ ਰੁਪਏ ਲੁਟੇਰੇ ਲੁੱਟ ਕੇ ਲੈ ਗਏ। ਇਸ ਸਬੰਧੀ ਸਥਾਨਕ ਅਲਾਵਰਪੁਰ ਪੁਲਿਸ ਚੌਂਕੀ ਵਿਖੇ ਸੂਚਿਤ ਕੀਤਾ ਗਿਆ ਤਾਂ ਮੌਕੇ ‘ਤੇ ਡੀਐਸਪੀ ਆਦਮਪੁਰ ਕੁਲਵੰਤ ਸਿੰਘ, ਐਸਐਚ ਓ ਭੋਗਪੁਰ ਯਾਦਵਿੰਦਰ ਸਿੰਘ, ਐਸ ਐਚ ਓ ਆਦਮਪੁਰ ਰਵਿੰਦਰਪਾਲ ਸਿੰਘ ਤੇ ਅਲਾਵਰਪੁਰ ਪੁਲਿਸ ਚੌਂਕੀ ਇੰਚਾਰਜ ਪਰਮਜੀਤ ਸਿੰਘ ਆਦਿ ਮੌਕੇ ਦੇ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਪੁਲਿਸ ਵੱਲੋਂ ਸੀਸੀਟੀਵੀ ਨੂੰ ਖੰਗਾਲਿਆ ਜਾ ਰਿਹਾ ਹੈ