ਜਲੰਧਰ ਕੈਂਟ ਦੀ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਨੇ ਮਨਾਇਆ “ਆਪ” ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਜਨਮਦਿਨ

0
27

ਅੱਜ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਜਨਮਦਿਨ ਹੈ |ਜਿਸ ਨੂੰ ਲੈ ਕੇ ਵਿਧਾਨ ਸਭਾ ਹਲਕਾ ਜਲੰਧਰ ਕੈਂਟ ਦੀ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਦੇ ਵੱਲੋਂ ਕੇਕ ਕੱਟਕੇ ਵਿਲੰਟੀਅਰ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੇ ਨਾਲ ਮਿਲ ਕੇ ਜਨਮਦਿਨ ਮਨਾਇਆ ਗਿਆ |

ਇਸ ਮੌਕੇ ਜਿੱਥੇ ਵੱਧ ਚੜ ਕੇ ਆਮ ਆਦਮੀ ਪਾਰਟੀ ਦੇ ਹਲਕਾ ਕੈਂਟ ਦੇ ਮੈਂਬਰ ਪਹੁੰਚੇ ਉੱਥੇ ਹੀ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਦੇ ਵੱਲੋਂ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵਧਾਈਆਂ ਵੀ ਦਿੱਤੀਆਂ ਗਈਆਂ |

ਇਸ ਮੌਕੇ ਕੌਂਸਲਰ ਲੱਕੀ ਦਾਦਰਾ, ਕੌਂਸਲਰ ਮਿੰਟੂ ਜੁਨੇਜਾ, ਐਚ ਪੀ ਸਿੰਘ, ਇੰਦਰਜੀਤ ਸਿੰਘ ਭੂਤੀ, ਲੱਕੀ ਓਬਰਾਏ, ਕੌਂਸਲਰ ਮਨਜੀਤ ਕੌਰ ਵਾਰਡ ਨੰਬਰ 39 ਆਦਿ ਪਾਰਟੀ ਵਰਕਰ ਹਾਜ਼ਰ ਸਨ |