“ਚੱਲ ਮੇਰਾ ਪੁੱਤ-4” ਭਾਰਤ ‘ਚ ਬੈਨ! ਪਾਕਿਸਤਾਨੀ ਕਲਾਕਾਰਾਂ ਨੂੰ ਲੈ ਕੇ ਵਧਿਆ ਵਿਵਾਦ

0
22

ਪੰਜਾਬੀ ਸਿਨੇਮਾ ਦੀ ਪ੍ਰਸਿੱਧ ਫਿਲਮ ਚੱਲ ਮੇਰਾ ਪੁੱਤ-4 ਭਾਰਤ ਵਿੱਚ ਰਿਲੀਜ਼ ਨਹੀਂ ਹੋ ਰਹੀ। ਇਸ ਫਿਲਮ ‘ਚ ਪਾਕਿਸਤਾਨੀ ਕਲਾਕਾਰਾਂ ਦੀ ਸ਼ਮੂਲੀਅਤ ਕਾਰਨ ਵਿਵਾਦ ਪੈਦਾ ਹੋ ਗਿਆ ਹੈ, ਜਿਸ ਕਰਕੇ ਫਿਲਮ ਨੂੰ ਭਾਰਤ ਵਿੱਚ ਰੋਕ ਦਿੱਤਾ ਗਿਆ ਹੈ।

ਫਿਲਮ ਦੇ ਨਿਰਮਾਤਾ ਰਿਦਮ ਬੁਆਏਜ਼ ਨੇ ਸੋਸ਼ਲ ਮੀਡੀਆ ਰਾਹੀਂ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਉਹਨਾਂ ਨੇ ਫਿਲਮ ਦੀ ਭਾਰਤ ‘ਚ ਰਿਲੀਜ਼ ਲਈ ਹਰੇਕ ਸੰਭਵ ਕੋਸ਼ਿਸ਼ ਕੀਤੀ, ਪਰ ਕੁਝ ਚੀਜਾਂ ਉਹਨਾਂ ਦੇ ਹੱਥੋਂ ਬਾਹਰ ਸਨ। ਉਨ੍ਹਾਂ ਕਿਹਾ ਕਿ,“ਸਾਡੀ ਨੀਅਤ ਸਾਫ ਸੀ, ਅਸੀਂ ਰਿਲੀਜ਼ ਲਈ ਹਰੇਕ ਦਰਵਾਜ਼ਾ ਖੜਕਾਇਆ, ਪਰ ਹਾਲਾਤ ਅਜਿਹੇ ਬਣੇ ਕਿ ਫਿਲਮ ਭਾਰਤ ਵਿੱਚ ਰੋਕੀ ਗਈ।

ਫਿਲਮ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਕਲਾਕਾਰਾਂ ਨੇ ਮਿਲ ਕੇ ਕੰਮ ਕੀਤਾ ਹੈ, ਪਰ ਭਾਰਤ ਵਿੱਚ ਵਧ ਰਹੀ ਰਾਜਨੀਤਿਕ ਸੰਵੇਦਨਸ਼ੀਲਤਾ ਅਤੇ ਪਾਕਿ ਕਲਾਕਾਰਾਂ ਨਾਲ ਜੁੜੀ ਸਿਆਸੀ ਚਰਚਾ ਕਾਰਨ ਇਸ ਨੂੰ ਰਿਲੀਜ਼ ਦੀ ਇਜਾਜ਼ਤ ਨਹੀਂ ਮਿਲੀ।ਇਸ ਤੋਂ ਪਹਿਲਾਂ ਵੀ ਫਿਲਮ ਸਰਦਾਰ ਜੀ-3 ਨੂੰ ਭਾਰਤ ਵਿੱਚ ਰਿਲੀਜ਼ ਦੀ ਇਜਾਜ਼ਤ ਨਹੀਂ ਮਿਲੀ ਸੀ। ਹੁਣ “ਚੱਲ ਮੇਰਾ ਪੁੱਤ-4” ਵੀ ਇਸੇ ਮੁੱਦੇ ਕਾਰਨ ਵਿਵਾਦਾਂ‘ਚ ਆ ਗਈ ਹੈ।