ਜਲੰਧਰ ਦੇ ਆਦਮਪੁਰ ‘ਚ ਸੋਮਵਾਰ ਸਵੇਰੇ ਇੱਕ ਦਰਦਨਾਕ ਵਾਪਰਿਆ ਹੈ | ਜਿੱਥੇ ਸਕੂਲ ਦੀ ਬਸ ਹੇਠਾਂ ਆਉਣ ਕਾਰਨ 4 ਸਾਲਾ ਬੱਚੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਇੰਦਰਜੀਤ ਸਿੰਘ ਦੀ ਧੀ ਕਿਰਤ ਵਜੋਂ ਹੋਈ ਹੈ ਜੋ ਕਿ ਆਦਮਪੁਰ ਦੇ ਜੋਹਲਾਂ ਨੇੜੇ ਪਿੰਡ ਉਦੇਸੀਆਂ ਦੀ ਰਹਿਣ ਵਾਲੀ ਸੀ।
ਕਿਰਤ ਐਸਡੀ ਪਬਲਿਕ ਸਕੂਲ, ਆਦਮਪੁਰ ਵਿੱਚ ਯੂਕੇਜੀ ਦੀ ਵਿਦਿਆਰਥਣ ਸੀ। ਉਹ ਹਰ ਰੋਜ਼ ਦੀ ਤਰ੍ਹਾਂ ਆਪਣੇ ਪਿਤਾ ਵਲੋਂ ਸਕੂਲ ਬਸ ਰਾਹੀਂ ਸਕੂਲ ਆਈ ਸੀ। ਜਦੋਂ ਬਸ ਸਕੂਲ ਦੇ ਗੇਟ ਨੇੜੇ ਪੁੱਜੀ ਤਾਂ ਕਿਰਤ ਨੂੰ ਉਤਾਰਿਆ ਗਿਆ। ਪਰ ਉਤਰਨ ਤੋਂ ਬਾਅਦ ਉਹ ਕਿਸੇ ਤਰੀਕੇ ਨਾਲ ਬਸ ਦੇ ਪਿੱਛਲੇ ਟਾਇਰ ਹੇਠਾਂ ਆ ਗਈ। ਜਿਸ ਕਰਕੇ ਉਸਦੀ ਮੌਕੇ \‘ਤੇ ਹੀ ਮੌਤ ਹੋ ਗਈ।
ਚਸ਼ਮਦੀਦਾਂ ਮੁਤਾਬਕ, ਡਰਾਈਵਰ ਨੇ ਬੱਚੀ ਨੂੰ ਉਤਾਰਨ ਤੋਂ ਬਾਅਦ ਸਿੱਧਾ ਬਸ ਅੱਗੇ ਚਲਾ ਦਿੱਤੀ ਅਤੇ ਉਸਨੂੰ ਦੇਖ ਨਹੀਂ ਸਕਿਆ। ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਘਟਨਾ ਸਥਾਨ ‘ਤੇ ਪੁੱਜ ਕੇ ਮੌਕੇ ਦੀ ਜਾਂਚ ਕੀਤੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ, ਜਲੰਧਰ ਭੇਜ ਦਿੱਤਾ ਗਿਆ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ।