ਗਰੀਬ ਪਰਿਵਾਰ ਤੇ ਪਈ ਕੁਦਰਤ ਦੀ ਮਾਰ, ਭਾਰੀ ਬਰਸਾਤ ਨਾਲ ਡਿੱਗ ਗਿਆ ਸਾਰਾ ਘਰ

0
17

ਪਟਿਆਲਾ ਜ਼ਿਲਾ ਦੇ ਪਿੰਡ ਬਰਸਟ ਦੇ ਵਿੱਚ ਪਿਛਲੇ ਦਿਨੀ ਹੋਈ ਤੇਜ਼ ਬਰਸਾਤ ਕਾਰਨ ਇੱਕ ਗਰੀਬ ਪਰਿਵਾਰ ਦੇ ਉੱਪਰ ਕੁਦਰਤ ਦੀ ਮਾਰ ਪਈ ਹੈ ਦੱਸ ਦਈਏ ਕਿ ਤੇਜ਼ ਬਰਸਾਤ ਦੀ ਵਜ੍ਹਾ ਕਾਰਨ ਦਿਹਾੜੀ ਮਜ਼ਦੂਰੀ ਕਰਨ ਵਾਲੇ ਗਰੀਬ ਪਰਿਵਾਰ ਦਾ ਪੂਰਾ ਘਰ ਬਰਸਾਤ ਕਾਰਨ ਢਹਿ ਢੇਰੀ ਹੋ ਗਿਆ

ਜਿਸ ਨਾਲ ਪਰਿਵਾਰ ਦਾ ਜਿੱਥੇ ਭਾਰੀ ਨੁਕਸਾਨ ਹੋਇਆ ਹੈ ਉੱਥੇ ਹੀ ਪਰਿਵਾਰ ਇਸ ਨੁਕਸਾਨ ਦੀ ਵਜ੍ਹਾ ਕਾਰਨ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ ਪਰਿਵਾਰ ‘ਚ ਪਤੀ ਪਤਨੀ ਦਿਹਾੜੀ ਮਜ਼ਦੂਰੀ ਕਰਦੇ ਨੇ ਜੀਰੀ ਲਗਾਉਣ ਲਈ ਦਿਹਾੜੀ ਕਰਦੇ ਨੇ ਰੋਜ਼ਾਨਾ 400 ਰੁਪਏ ਦਿਹਾੜੀ ਉਹਨਾਂ ਨੂੰ ਮਿਲਦੀ ਹੈ ਜਿਸ ਕਰਕੇ ਪੂਰੇ ਘਰ ਦਾ ਗੁਜ਼ਾਰਾ ਕੀਤਾ ਜਾਂਦਾ ਹੈ |

ਉਸੇ ਵਿੱਚ ਹੀ ਬੱਚਿਆਂ ਦੀ ਫੀਸ ਵੀ ਭਰਦੇ ਨੇ ਪਰਿਵਾਰ ‘ਚ 2 ਬੇਟੀਆਂ ਤੇ ਇੱਕ ਬੇਟਾ ਹੈ ਜਿਹੜੇ ਸਕੂਲ ਦੇ ਵਿੱਚ ਪੜਦੇ ਨੇ ਪਰਿਵਾਰ ਹੱਥ ਜੋੜ ਕੇ ਲੋਕਾਂ ਅੱਗੇ ਮਦਦ ਦੀ ਗੁਹਾਰ ਲਗਾ ਰਿਹਾ ਹੈ |