ਨਾਭਾ ਬਲਾਕ ਦੇ ਪਿੰਡ ਸਹੌਲੀ ਵਿਖੇ ਖੇਤਾਂ ਵਿੱਚੋਂ ਇਕ ਲਵਾਰਸ ਟਰਾਲੀ ਮਿਲੀ | ਕਿਸਾਨਾਂ ਨੇ ਸ਼ੱਕ ਜਾਹਿਰ ਕੀਤਾ ਕਿ ਇਹ ਵੀ ਸ਼ੰਬੂ ਬਾਰਡਰ ਤੋਂ ਚੋਰੀ ਕੀਤੀ ਹੋਈ ਟਰਾਲੀ ਹੈ ਜੋ ਕੋਈ ਸ਼ਰਾਰਤੀ ਅਨਸਰ ਇੱਥੇ ਖੜਾ ਕਰ ਗਿਆ | ਕਿਸਾਨਾ ਨੇ ਮੰਗ ਕੀਤੀ ਕਿ ਪੁਲਿਸ ਇਸ ਦਾ ਜਲਦ ਤੋਂ ਜਲਦ ਪਤਾ ਲਗਾਏ ਕਿ ਇੱਥੇ ਇਹ ਟਰਾਲੀ ਕੌਣ ਖੜੀ ਕਰਕੇ ਗਿਆ ਹੈ ਅਤੇ ਉਸ ਦੇ ਖਿਲਾਫ ਪੁਲਿਸ ਮਾਮਲਾ ਦਰਜ ਕਰ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾਵੇ।
ਬੀਤੀ 22 ਅਗਸਤ ਨੂੰ ਨਗਰ ਕੌਂਸਲ ਦੀ ਪ੍ਰਧਾਨ ਦੇ ਪਤੀ ਪੰਕਜ ਪੱਪੂ ਦੇ ਖਿਲਾਫ ਦੋ ਟਰਾਲੀਆਂ ਚੋਰੀਆਂ ਨੂੰ ਲੈ ਕੇ ਨਾਭਾ ਪੁਲਿਸ ਵੱਲੋਂ ਅੱਜ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਇਕ ਟਰਾਲੀ ਲਵਾਰਸ ਮਿਲਣ ਨਾਲ ਕਿਸਾਨਾਂ ਨੇ ਕਿਹਾ ਕੀ ਇਸ ਟਰਾਲੀ ਦਾ ਪਤਾ ਲਗਾਇਆ ਜਾਵੇ ਕਿ ਕਿਸ ਵਿਅਕਤੀ ਵੱਲੋਂ ਇਹ ਚੋਰੀ ਕਰਕੇ ਇਥੇ ਖੜਾਈ ਗਈ ਹੈ।