ਜਲੰਧਰ ਸਿਵਲ ਹਸਪਤਾਲ ਦੇ ਆਈਸੀਯੂ ਚ ਤਿੰਨ ਮਰੀਜ਼ਾਂ ਦੀ ਮੌਤ ਦੇ ਮਾਮਲੇ ਤੋਂ ਬਾਅਦ ਪੰਜਾਬ ਸਰਕਾਰ ਨੇ ਸਖਤ ਫੈਸਲਾ ਲਿੱਤਾ ਪ੍ਰਾਰਥਮਿਕ ਜਾਂਚ ਤੋਂ ਬਾਅਦ ਸਰਕਾਰ ਵੱਲੋਂ ਸਿਵਿਲ ਹਸਪਤਾਲ ਦੇ ਐਮ ਐਸ ਡਾਕਟਰ ਰਾਜਕੁਮਾਰ ਬਦਨ ਐਸਐਮਓ ਸੁਰਜੀਤ ਸਿੰਘ ਅਤੇ ਡਾਕਟਰ ਸੋਨਾਕਸ਼ੀ ਨੂੰ ਤੁਰੰਤ ਪ੍ਰਭਾਵ ਦੇ ਨਾਲ ਸਸਪੈਂਡ ਕਰ ਦਿੱਤਾ ਗਿਆ। ਜਦਕਿ ਡਾਕਟਰ ਸ਼ਮਿੰਦਰ ਸਿੰਘ ਨੂੰ ਡਿਸਮਿਸ ਕਰ ਦਿੱਤਾ ਗਿਆ |
ਪੰਜਾਬ ਦੇ ਹੈਲਥ ਮਨਿਸਟਰ ਬਲਵੀਰ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਸਿਹਤ ਮੰਤਰੀ ਨੇ ਦੱਸਿਆ ਕਿ ਅਜਿਹੀ ਘਟਨਾਵਾਂ ਨਹੀਂ ਹੋਣੀ ਚਾਹੀਦੀ l
ਸਿਹਤ ਮੰਤਰੀ ਬਲਵੀਰ ਸਿੰਘ ਨੇ ਦੱਸਿਆ ਕਿ ਜਾਂਚ ਦੇ ਵਿੱਚ ਪਾਇਆ ਗਿਆ ਹੈ ਕਿ ਐਮਐਸ ਡਾਕਟਰ ਰਾਜ ਕੁਮਾਰ ਐਸਐਮਓ ਸੁਰਜੀਤ ਸਿੰਘ ਕੰਸਲਟੈਂਟ ਐਨਸਥੀਸਿਆ ਡਾਕਟਰ ਸੋਨਕਸ਼ੀ ਅਤੇ ਡਾਕਟਰ ਸ਼ਮਿੰਦਰ ਦੀ ਇਸ ਵਿੱਚ ਲਾਪਰਵਾਹੀ ਦੇਖੀ ਗਈ ਹੈ ।
ਓਨਰਿਕਾਰਡ ਉਹਨਾਂ ਦੀ ਡਿਊਟੀ ਸੀ ਉਹਨਾਂ ਨੂੰ ਉੱਥੇ ਮੌਜੂਦ ਹੋਣਾ ਚਾਹੀਦਾ ਸੀ ਪਰ ਇਹ ਲੋਕ ਆਪਣੀ ਡਿਊਟੀ ਤੇ ਮੌਜੂਦ ਨਹੀਂ ਸੀ |
ਸਿਹਤ ਮੰਤਰੀ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਨੇ ਸਪਸ਼ਟ ਨਿਰਦੇਸ਼ ਚ ਦਿੱਤਾ ਹੈ ਕਿ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ |
ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਤਿੰਨੇ ਡਾਕਟਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਅਗਲੀ ਜਾਂਚ ਜਾਰੀ ਹੈ।
ਇਹਨਾਂ ਲਾਪਰਵਾਹ ਡਾਕਟਰਾਂ ਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਇਸ ਵਿੱਚ ਇਹਨਾਂ ਨੂੰ ਡਿਸਮਿਸ ਵੀ ਕੀਤਾ ਜਾ ਸਕਦਾ ਅਤੇ ਨਾਲ ਹੀ ਸਾਰੇ ਬੈਨੀਫਿਟਸ ਵੀ ਖਤਮ ਕੀਤੇ ਜਾ ਸਕਦੇ ਹਨ |