ਕੈਨੇਡਾ ’ਚ ਪੰਜਾਬੀ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ

0
2

ਕੈਨੇਡਾ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜਿੱਥੇ ਮਿਸੀਸਾਗਾ ਸ਼ਹਿਰ ਵਿੱਚ ਟਰੱਕਿੰਗ ਸੇਫਟੀ ਅਤੇ ਕੰਪਲਾਇੰਸ ਬਿਜ਼ਨਸ ਚਲਾਉਣ ਵਾਲੇ ਹਰਜੀਤ ਸਿੰਘ ਢੱਡਾ ਦੀ 14 ਮਈ 2025 ਨੂੰ ਦੁਪਹਿਰ ਵੇਲੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਡਿਕਸਨ ਤੇ ਡੈਰੀ ਰੋਡ ਦੇ ਨੇੜੇ ਟ੍ਰੇਨਮੇਰੇ ਡਰਾਈਵ ਅਤੇ ਟੇਲਫੋਰਡ ਵੇ ‘ਤੇ ਵਾਪਰੀ।

ਅਸਲ ਵਿੱਚ ਭਾਰਤ ਦੇ ਰਾਜ ਉੱਤਰਾਖੰਡ ਦੇ ਬਾਜਪੁਰ ਦੇ ਰਹਿਣ ਵਾਲੇ ਹਰਜੀਤ ਸਿੰਘ ਢੱਡਾ ਨੂੰ ਕੁਝ ਸਮੇਂ ਤੋਂ ਅਣਜਾਣ ਵਿਅਕਤੀਆਂ ਵੱਲੋਂ ਧਮਕੀ ਭਰੇ ਫ਼ੋਨ ਅਤੇ ਸੁਨੇਹੇ ਆ ਰਹੇ ਸਨ। ਇਨ੍ਹਾਂ ਧਮਕੀਆਂ ‘ਚ ਉਨ੍ਹਾਂ ਕੋਲੋਂ ਪੈਸੇ ਮੰਗੇ ਜਾ ਰਹੇ ਸਨ ਅਤੇ ਪੈਸੇ ਨਾ ਦੇਣ ‘ਤੇ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਗਈ ਸੀ।