ਲੁਧਿਆਣਾ ਕਮਿਸ਼ਨਰ ਪੁਲਿਸ ਦੇ ਬੂਹੇ ‘ਤੇ ਇੱਕ ਜਬਰ ਜਿਨਾਹ ਪੀੜਤਾ ਵੱਲੋਂ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਪੀੜਤਾਂ ਨੂੰ ਦੋਸ਼ ਲਾਇਆ ਕਿ ਪੁਲਿਸ ਵੱਲੋਂ ਮਾਮਲੇ ‘ਚ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ। ਜਾਣਕਾਰੀ ਦਿੰਦਿਆਂ ਪੀੜਤ ਬੱਚੀ ਦੀ ਮਾਂ ਨੇ ਦੱਸਿਆ ਕਿ ਤਕਰੀਬਨ ਛੇ ਕੁ ਮਹੀਨੇ ਪਹਿਲਾਂ ਸਥਾਨਕ ਸ਼ਹਿਰ ਦੇ ਚਾਰ ਵਿਅਕਤੀਆਂ ਵੱਲੋਂ ਉਸ ਦੀ 13 ਸਾਲਾਂ ਧੀ ਨਾਲ ਜਬਰ ਜਿਨਾਹ ਕੀਤਾ ਗਿਆ ਸੀ।
ਜਿਸ ਵਿੱਚ ਉਹਨਾਂ ਨੂੰ ਹਾਲੇ ਤੱਕ ਨਹੀਂ ਮਿਲਿਆ ਪਰ ਦੋਸ਼ੀ ਬੇਖੌਫ ਸੀਨਾ ਤਾਣ ਕੇ ਘੁੰਮ ਰਹੇ ਹਨ। ਧਰਨਾਕਾਰੀਆਂ ਨੇ ਦੱਸਿਆ ਕਿ ਮਾਮਲੇ ਸਬੰਧੀ ਉਹ ਕਈ ਵਾਰੀ ਕਮਿਸ਼ਨਰ ਪੁਲਿਸ ਨੂੰ ਮਿਲ ਚੁੱਕੇ ਹਨ ਪਰ ਉਹਨਾਂ ਦੀ ਸੁਣਵਾਈ ਨਹੀਂ ਹੋਈ। ਇਸ ਕਾਰਨ ਮਜਬੂਰਨ ਮੁੜ ਉਹਨਾਂ ਨੂੰ ਆਪਣੀ ਆਵਾਜ਼ ਕਮਿਸ਼ਨਰ ਪੁਲਿਸ ਦੇ ਕੰਨਾਂ ਤੱਕ ਪਹੁੰਚਾਉਣ ਲਈ ਧਰਨਾ ਲਗਾਉਣਾ ਪੈ ਰਿਹਾ ਹੈ।