ਕਪਿਲ ਸ਼ਰਮਾ ਦੀ ਵਧਾਈ ਸਿਕਿਊਰਿਟੀ, ਬਿਸ਼ਨੋਈ ਗੈਂਗ ਦੀਆਂ ਧਮਕੀਆਂ ਤੋਂ ਬਾਅਦ ਲਿਆ ਐਕਸ਼ਨ

0
24

ਮੁੰਬਈ ਪੁਲਿਸ ਨੇ ਕਾਮੇਡੀਅਨ ਕਪਿਲ ਸ਼ਰਮਾ ਦੀ ਸੁਰੱਖਿਆ ਵਧਾ ਦਿੱਤੀ ਹੈ। ਕੈਨੇਡਾ ਵਿੱਚ ਕਾਮੇਡੀਅਨ ਦੇ ਕੈਪਸ ਕੈਫੇ ਵਿੱਚ ਹੋਈਆਂ ਦੋ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਪੁਲਿਸ ਨੇ ਇਹ ਕਦਮ ਚੁੱਕਿਆ ਹੈ। ਹਾਲ ਹੀ ਵਿੱਚ, ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਕਪਿਲ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪੁਲਿਸ ਨੇ ਕਾਮੇਡੀਅਨ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਹੈ।

 

ਸੂਤਰਾਂ ਨੇ ਕਿਹਾ ਕਿ ਉਹ ਇਹ ਨਹੀਂ ਦੱਸ ਸਕਦੇ ਕਿ ਕਪਿਲ ਸ਼ਰਮਾ ਦੀ ਸੁਰੱਖਿਆ ਕਿਸ ਸ਼੍ਰੇਣੀ ਵਿੱਚ ਵਧਾਈ ਗਈ ਹੈ। ਪੁਲਿਸ ਇਹ ਯਕੀਨੀ ਬਣਾ ਰਹੀ ਹੈ ਕਿ ਕਪਿਲ ਸ਼ਰਮਾ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ।