ਜਲੰਧਰ ਦਿਹਾਤੀ ਪੁਲਿਸ ਨੇ 114 ਸਾਲਾ ਪ੍ਰਸਿੱਧ ਦੌੜਾਕ ਫੌਜਾ ਸਿੰਘ ਨਾਲ ਜੁੜੇ ਹਿਟ ਐਂਡ ਰਨ ਮਾਮਲੇ ਨੂੰ ਸਿਰਫ਼ 30 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ। ਮੰਗਲਵਾਰ ਦੇਰ ਰਾਤ ਪੁਲਿਸ ਨੇ ਇਸ ਮਾਮਲੇ ‘ਚ 30 ਸਾਲਾ NRI ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਘਟਨਾ ਵਿੱਚ ਵਰਤੀ ਗਈ ਫਾਰਚਿਊਨਰ ਗੱਡੀ ਵੀ ਬਰਾਮਦ ਕਰ ਲਈ ਹੈ।
ਫੌਜਾ ਸਿੰਘ ਘਰ ਤੋਂ ਸੈਰ ਕਰਨ ਦੇ ਲਈ ਨਿਕਲੇ ਸੀ। 120 ਮੀਟਰ ਦੂਰ ਜਦ ਉਹ ਜਲੰਧਰ ਪਠਾਨਕੋਟ ਹਾਈਵੇ ਤੇ ਪਹੁੰਚੇ ਤਾਂ ਉੱਥੇ ਉਕਤ ਫੋਰਚਨਰ ਵੱਲੋਂ ਟੱਕਰ ਮਾਰ ਦਿੱਤੀ ਗਈ ਮੌਕੇ ਤੇ ਫੌਜਾ ਸਿੰਘ ਦੇ ਕੁਝ ਜਾਣਕਾਰਾਂ ਦੇ ਵੱਲੋਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਨਾਂ ਦੀ ਮੌਤ ਹੋ ਗਈ |
ਦੇਰ ਰਾਤ ਪੁਲਿਸ ਨੇ ਇਸ ਮਾਮਲੇ ‘ਚ 30 ਸਾਲਾ NRI ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਘਟਨਾ ਵਿੱਚ ਵਰਤੀ ਗਈ ਫਾਰਚਿਊਨਰ ਗੱਡੀ ਵੀ ਬਰਾਮਦ ਕਰ ਲਈ ਹੈ ਅਤੇ ਥਾਣਾ ਭੋਗਪੁਰ ਲਿਆਇਆ ਗਿਆ, ਜਿੱਥੇ ਉਸ ਨਾਲ ਗੰਭੀਰ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲੰਧਰ ਦੇ ਕਰਤਾਰਪੁਰ ਨੇੜੇ ਪੈਂਦੇ ਪਿੰਡ ਦਾਸੂਪੁਰ ਵਾਸੀ ਅੰਮ੍ਰਿਤਪਾਲ ਸਿੰਘ ਢਿੱਲੋਂ ਪੁੱਤਰ ਸੁਖਵੰਤ ਸਿੰਘ ਨੂੰ ਅੱਜ ਪੁਲਿਸ ਕੋਰਟ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਵੇਗੀ।
ਸ਼ੁਰੂਆਤੀ ਪੁੱਛਗਿੱਛ ਦੌਰਾਨ ਅੰਮ੍ਰਿਤਪਾਲ ਨੇ ਦੋਸ਼ ਕਬੂਲ ਕਰ ਲਿਆ ਹੈ। ਉਸ ਨੇ ਦੱਸਿਆ ਕਿ ਉਹ ਮੁਕੇਰੀਆ ਵੱਲੋਂ ਆਪਣਾ ਫ਼ੋਨ ਵੇਚ ਕੇ ਵਾਪਸ ਆ ਰਿਹਾ ਸੀ। ਜਦੋਂ ਉਹ ਬਿਆਸ ਪਿੰਡ ਦੇ ਨੇੜੇ ਪਹੁੰਚਿਆ ਤਾਂ ਇੱਕ ਬਜ਼ੁਰਗ ਉਸ ਦੀ ਗੱਡੀ ਦੀ ਲਪੇਟ ਵਿੱਚ ਆ ਗਿਆ। ਉਸ ਵੇਲੇ ਉਸ ਨੂੰ ਪਤਾ ਨਹੀਂ ਸੀ ਕਿ ਉਹ ਬਜ਼ੁਰਗ ਮਸ਼ਹੂਰ ਐਥਲੀਟ ਫੌਜਾ ਸਿੰਘ ਹਨ। ਰਾਤ ਦੇਰ ਹੋਣ ‘ਤੇ ਜਦੋਂ ਖ਼ਬਰਾਂ ਆਉਣੀਆਂ ਸ਼ੁਰੂਆਂ ਹੋਈਆਂ ਤਾਂ ਉਸ ਨੂੰ ਫੌਜਾ ਸਿੰਘ ਦੇ ਦਿਹਾਂਤ ਬਾਰੇ ਪਤਾ ਲੱਗਿਆ।