ਪੰਜਾਬ ਦੇ ਇਸ ਇਲਾਕੇ ‘ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, 4 ਤੋਂ 5 ਘਰਾਂ ਨੂੰ ਬਣਾਇਆ ਨਿਸ਼ਾਨਾ

0
12

ਥਾਣਾ ਫਤੂਡਿੰਗਾ ਦੇ ਅਧੀਨ ਪੈਂਦੇ ਪਿੰਡ ਕ੍ਰਿਸ਼ਨ ਸਿੰਘ ਵਾਲਾ ਵਿੱਚ ਗੁੰਡਾਗਰਦੀ ਦਾ ਹੋਇਆ ਨੰਗਾ ਨਾਚ ਦੇਖਣ ਨੂੰ ਮਿਲਿਆ | 4 ਤੋਂ 5 ਘਰਾਂ ਦਾ ਸਾਰਾ ਸਮਾਨ ਤੋੜਿਆਂ ਗਿਆ | ਜਿਸ ਤੋਂ ਬਾਅਦ ਸਾਰਾ ਪਿੰਡ ਦਹਿਸ਼ਤ ਵਿਚ ਹੈ |

ਦਰਅਸਲ ਪਿੰਡ ਕ੍ਰਿਸ਼ਨ ਵਾਲਾ ਵਿੱਚ ਇਕ ਰੰਜਿਸ਼ ਨੂੰ ਲੈ ਕੇ ਇਕ ਮਾਮਲਾ ਚੱਲ ਰਿਹਾ ਸੀ ਜਿਸ ਦਾ ਰਾਜੀਨਾਮਾ ਵੀ ਹੋ ਗਿਆ ਸੀ ਪਰ ਉਸੇ ਰੰਜਿਸ਼ ਨੂੰ ਲੈ ਕੇ ਪਿੰਡ ਦੀ ਭੂਤਰੀ ਮੰਡੀਰ ਨੇ ਤੜਕਸਾਰ ਪਿੰਡ ਦੇ 4 ਤੋਂ 5 ਘਰਾਂ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਘਰਾਂ ਦੀ ਬੂਟੀ ਤਰ੍ਹਾਂ ਤੋੜਭਣ ਕੀਤੀ ਗਈ |

ਪੀੜਿਤਾਂ ਮੁਤਾਬਿਕ ਇਸ ਹਮਲੇ ਵਿੱਚ ਲੱਖਾਂ ਦਾ ਨੁਕਸਾਨ ਹੋ ਗਿਆ | ਮਾਮਲਾ ਜਦ ਕਪੂਰਥਲਾ ਦੇ ਐਸ ਐਸ ਪੀ ਗੌਰਵ ਤੂਰਾ ਅਤੇ ਡੀ.ਐਸ.ਪੀ ਸੁਲਤਾਨਪੁਰ ਤਕ ਪਹੁੰਚਿਆ ਤੇ ਉਹਨਾਂ ਨੇ ਤੁਰੰਤ ਐਸ ਐੱਚ ਓ ਜਸਵੀਰ ਸਿੰਘ ਥਾਣਾ ਫਤੂਡਿੰਗਾ ਨੂੰ ਅਤੇ ਓਹਨਾ ਦੀ ਟਿਮ ਨੂੰ ਮੌਕੇ ਤੇ ਭੇਜਿਆ ਜਿਹਨਾਂ ਦੇ ਵਲੋਂ ਕਰ ਵੀ ਕੀਤੀ ਜਾ ਰਹੀ ਹੈ |

ਓਥੇ ਐਸ ਐੱਚ ਓ ਜਸਵੀਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਤੁਰੰਤ ਕਾਰਵਾਈ ਕੀਤੀ ਜਾਵੇਗੀ |