ਜਲੰਧਰ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵੱਲੋਂ ਨਜਾਇਜ਼ ਕਲੋਨੀਆਂ ਵਿਰੁੱਧ ਕਾਰਵਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਏਟੀਪੀ ਸੁਖਦੇਵ ਦੀ ਅਗਵਾਈ ਹੇਠ ਟੀਮ ਨੇ ਕਾਰਵਾਈ ਕਰਦਿਆਂ ਅਲੀਪੁਰ, ਜਲੰਧਰ ਐਵੀਨਿਊ ਐਕਸਟੈਨਸ਼ਨ ਵਿੱਚ ਬਣ ਰਹੀ ਨਾਜਾਇਜ਼ ਕਲੋਨੀ ਨੂੰ ਢਾਹ ਦਿੱਤਾ ਹੈ।
ਦੱਸ ਦਈਏ ਕਿ ਨਗਰ ਨਿਗਮ ਵੱਲੋਂ ਦੋਹਾਂ ਕਲੋਨੀਆਂ ਨੂੰ ਨੋਟਿਸ ਦਿੱਤੇ ਗਏ ਸਨ ਪਰ ਫਿਰ ਵੀ ਉਨ੍ਹਾਂ ਨੇ ਉਸਾਰੀ ਦਾ ਕੰਮ ਬੰਦ ਨਹੀਂ ਕੀਤੀ ਸੀ ਜਿਸ ਕਰਕੇ ਅੱਜ ਇਸ ਕਾਰਵਾਈ ਨੂੰ ਅੰਜਾਮ ਦੇਣਾ ਪਿਆ।
ਬਿਲਡਿੰਗ ਵਿਭਾਗ ਦੇ ਏ.ਟੀ.ਪੀ.-1 ਸੁਖਦੇਵ ਵਿਸ਼ਿਸ਼ਟ ਨੇ ਦੱਸਿਆ ਕਿ ਨਗਰ ਨਿਗਮ ਦੇ ਕਮਿਸ਼ਨਰ ਗੌਤਮ ਜੈਨ ਨੇ ਸ਼ਹਿਰ ਵਿੱਚ ਹੋ ਰਹੀਆਂ ਨਜਾਇਜ਼ ਉਸਾਰੀਆਂ ਨੂੰ ਲੈ ਕੇ ਸਖ਼ਤ ਹਦਾਇਤਾਂ ਦਿੱਤੀਆਂ ਸਨ।
ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੰਗਲਵਾਰ ਨੂੰ ਢਾਹੁਣ ਦੀ ਕਾਰਵਾਈ ਕੀਤੀ ਗਈ। ਕਿਸ਼ੋਰ ਨੇ ਸਭ ਤੋਂ ਪਹਿਲਾਂ ਅਲੀਪੁਰ ਸਥਿਤ ਆਜ਼ਾਦ ਕਾਲੋਨੀ ‘ਤੇ ਕਾਰਵਾਈ ਕੀਤੀ। ਨਗਰ ਨਿਗਮ ਨੇ ਕਰੀਬ ਤਿੰਨ ਏਕੜ ਵਿੱਚ ਬਣੀ ਕਲੋਨੀ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ। ਜਿਸ ਤੋਂ ਬਾਅਦ ਅਗਲੀ ਕਾਰਵਾਈ ਜਲੰਧਰ ਐਵੇਨਿਊ ਐਕਸਟੈਨਸ਼ਨ ‘ਚ ਕੱਟੀ ਗਈ ਨਜਾਇਜ਼ ਕਾਲੋਨੀ ‘ਚ ਕੀਤੀ ਗਈ। ਇਸ ਦੌਰਾਨ ਕਲੋਨੀ ਦੀਆਂ ਕਈ ਸੜਕਾਂ ਨੂੰ ਢਾਹ ਦਿੱਤਾ ਗਿਆ।