ਰਾਜਾ ਮਹਾਰਾਜਿਆਂ ਦਾ ਸ਼ਹਿਰ ਮਣੇ ਜਾਣ ਵਾਲੇ ਵਿਰਾਸਤੀ ਸ਼ਹਿਰ ਕਪੂਰਥਲਾ ਦੀ ਸਭ ਤੋਂ ਮਸ਼ਹੂਰ ਪੁਰਾਣੀ ਦਾਣਾ ਮੰਡੀ ਜੋ ਜਾਂਦਾ ਭੀੜ ਭਾੜ ਵਾਲਾ ਇਲਾਕਾ ਮੰਨਿਆ ਜਾਂਦਾ ਹੈ |
ਉਸਦੀ 100 ਸਾਲ ਪੁਰਾਣੀ ਇਮਾਰਤ ਡਿਗ ਗਈ ਹੈ | ਇਸ ਦੇ ਨਾਲ ਨਾਲ ਮੰਡੀ ਵਿਚ ਬਿਜਲੀ ਦੇ ਖੰਬੇ ਡਿੱਗ ਗਏ ਪਰ ਗਨੀਮਤ ਇਹ ਰਹੀ ਕਿ ਇਸ ਦੋਰਾਨ ਜਾਨਮਾਲ ਦੇ ਨੁਕਸਾਨ ਤੋਂ ਬੱਚਾ ਰਿਹਾ |
ਕਿਉਕਿ ਜਿਸ ਵਕਤ ਇਹ ਇਮਾਰਤ ਡਿੱਗੀ ਉਸ ਵਕਤ ਮੰਡੀ ਵਿਚ ਕੋਈ ਨਹੀਂ ਸੀ | ਨਹੀਂ ਤੇ ਕੋਈ ਵੱਡਾ ਹਾਦਸਾ ਹੋ ਸਕਦਾ ਸੀ |
ਆਲੇ ਦੁਆਲੇ ਲੋਕਾਂ ਤੋਂ ਪਤਾ ਲਗਾ ਹੈ ਕਿ ਇਹ ਇਮਾਰਤ ਦੇਰ ਰਾਤ ਕਰੀਬ 3 ਤੋਂ 4 ਵਜੇ ਦੇ ਆਸ ਪਾਸ ਡਿੱਗੀ ਹੈ ਕਿਉਂਕਿ ਉਸ ਵਕਤ ਮੰਡੀ ਵਿਚ ਕੋਈ ਨਹੀਂ ਹੁੰਦਾ |