SDM ਦੇ ਕਿਸਾਨ ਨੇ ਜੜ੍ਹਿਆ ਥੱਪੜ, ਜ਼ਮੀਨ ‘ਤੇ ਡਿੱਗਿਆ SDM, ਪਿਆ ਭੜਥੂ

SDM ਦੇ ਕਿਸਾਨ ਨੇ ਜੜ੍ਹਿਆ ਥੱਪੜ, ਜ਼ਮੀਨ ‘ਤੇ ਡਿੱਗਿਆ SDM, ਪਿਆ ਭੜਥੂ

ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹਾ ਜਿਸ ਵਿੱਚ ਕਿਹਾ ਗਿਆ ਹੈ ਕਿ ਫਿਰੋਜ਼ਾਬਾਦ ਵਿੱਚ ਇੱਕ ਕਿਸਾਨ ਨੇ SDM ਸਾਬ੍ਹ ਨੂੰ ਹੀ ਥੱਪੜ ਜੜ ਦਿੱਤਾ। ਵਾਇਰਲ ਹੋ ਰਹੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਵਿਚਾਲੇ ਕੋਈ ਕਲੇਸ਼ ਹੋ ਰਿਹਾ ਸੀ ਤਾਂ ਇਨ੍ਹੇ ਵਿੱਚ ਇੱਕ SDM ਨੂੰ ਇੱਕ ਕਿਸਾਨ ਨੇ ਜ਼ੋਰਦਾਰ ਥੱਪੜ ਜੜ ਦਿੱਤਾ ਜਿਸ ਤੋਂ ਬਾਅਦ ਸਰਕਾਰੀ ਅਫ਼ਸਰ ਜ਼ਮੀਨ ਉੱਤੇ ਡਿੱਗ ਪਏ।

 

ਘਟਨਾ ਬਾਰੇ ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਾਬਾਦ ਦੀ ਜਸਰਾਣਾ ਤਹਿਸੀਲ ਖੇਤਰ ਦੇ ਪਿੰਡ ਨਗਲਾ ਤੁਰਸੀ ਵਿੱਚ ਜ਼ਮੀਨੀ ਵਿਵਾਦ ਨੂੰ ਸੁਲਝਾਉਣ ਲਈ ਐਸਡੀਐਮ, ਮਾਲ ਟੀਮ ਦੇ ਨਾਲ ਪਹੁੰਚੇ ਸਨ, ਫਿਰ ਜਦੋਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤਾਂ SDM ਨੇ ਕਿਸਾਨ ‘ਤੇ ਹੱਥ ਚੁੱਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਿਸਾਨ ਗੁੱਸੇ ‘ਚ ਆ ਗਿਆ ਅਤੇ ਉਸ ਨੇ ਐੱਸਡੀਐੱਮ ਨੂੰ ਜ਼ੋਰਦਾਰ ਥੱਪੜ ਮਾਰ ਦਿੱਤਾ। ਕਿਸਾਨ ਦਾ ਥੱਪੜ ਐਸ.ਡੀ.ਐਮ ਸਾਹਬ ‘ਤੇ ਇੰਨਾ ਭਾਰੀ ਸੀ ਕਿ ਉਹ ਖੜ੍ਹੇ ਹੀ ਜ਼ਮੀਨ ‘ਤੇ ਡਿੱਗ ਪਏ।