Punjab Punjab ਪੰਜਾਬ ਦੇ ਇਨ੍ਹਾਂ IAS ਅਫਸਰਾਂ ਖਿਲਾਫ ਵਿਜੀਲੈਂਸ ਜਾਂਚ ਦੇ ਹੁਕਮ ਜਾਰੀ

Punjab Punjab ਪੰਜਾਬ ਦੇ ਇਨ੍ਹਾਂ IAS ਅਫਸਰਾਂ ਖਿਲਾਫ ਵਿਜੀਲੈਂਸ ਜਾਂਚ ਦੇ ਹੁਕਮ ਜਾਰੀ

ਪੰਜਾਬ  ਸਰਕਾਰ ਦੇ ਦੋ ਸੀਨੀਅਰ IAS ਅਧਿਕਾਰਾਂ ਖ਼ਿਲਾਫ਼ ਵਿਜੀਲੈਂਸ ਕਾਰਵਾਈ ਦੀ ਇਜਾਜ਼ਤ ਦੇ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਅਧਿਕਾਰੀਆਂ ਨੇ ਪਿੰਡਾਂ ਦੇ ਕੱਚੇ ਰਸਤੇ ਇੱਕ ਨਿੱਜੀ ਬਿਲਡਰ ਨੂੰ ਫ਼ਾਇਦਾ ਪਹੁੰਚਾਉਣ ਲਈ ਨਿਯਮਾਂ ਨੂੰ ਛਿੱਕੇ ਟੰਗ ਦਿੱਤਾ। ਪਿੰਡਾਂ ਦੇ ਰਸਤੇ ਦੀ ਜ਼ਮੀਨ ਗੈਰ ਕਾਨੂੰਨੀ ਤਰੀਕੇ ਨਾਲ ਨਿੱਜੀ ਬਿਲਡਰ ਨੂੰ ਵੇਚਣ ਦੇ ਇਸ ਮਾਮਲੇ ਵਿੱਚ ਹੁਣ CM ਦੀ ਮਨਜ਼ੂਰੀ ਤੋਂ ਬਾਅਦ ਵਿਜੀਲੈਂਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਦੇ ਮੁੱਖ ਸਕੱਤਰ ਕੇਏਪੀ ਸਿਨਹਾ ਨੇ ਇਸ ਮਾਮਲੇ ਵਿੱਚ ਵਿਭਾਗੀ ਕਾਰਵਾਈ ਕਰਕੇ ਰਿਪੋਰਟ ਵਿਜੀਲੈਂਸ ਨੂੰ ਸੌਂਪੀ ਹੈ। ਦੋ ਸੀਨੀਅਰ IAS ਅਧਿਕਾਰੀ ਦਿਲਰਾਜ ਸਿੰਘ ਸੰਧਵਾਲੀਆ ਅਤੇ ਪਰਮਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਨ ਲਈ ਰਿਪੋਰਟ ਭੇਜੀ ਗਈ ਹੈ।