NRI ਸਭਾ ਪੰਜਾਬ ਅਤੇ ਮਨੁੱਖੀ ਅਧਿਕਾਰ ‘ਤੇ ਐਂਟੀ ਡਰੱਗਸ ਮੂਵਮੈਂਟ ਵਲੋਂ ਨੌਜਵਾਨਾਂ ਨੂੰ ਨਸ਼ਿਆਂ ‘ਚੋਂ ਕਢਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਐਲਾਨ

NRI ਸਭਾ ਪੰਜਾਬ ਅਤੇ ਮਨੁੱਖੀ ਅਧਿਕਾਰ ‘ਤੇ ਐਂਟੀ ਡਰੱਗਸ ਮੂਵਮੈਂਟ ਵਲੋਂ ਨੌਜਵਾਨਾਂ ਨੂੰ ਨਸ਼ਿਆਂ ‘ਚੋਂ ਕਢਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਦਾ ਐਲਾਨ

ਉਘੇ ਸਮਾਜ ਸੇਵਕ ਅਤੇ ਨਿਧੜਕ ਸਾਬਕਾ ਡੀ ਜੀ ਪੀ ਸ਼੍ਰੀ ਸ਼ਸ਼ੀ ਕਾਂਤ IPS ਦੀ ਸਮਾਜ ਸੇਵੀ ਸੰਸਥਾ ਮਨੁੱਖੀ ਅਧਿਕਾਰ ਅਤੇ ਐਂਟੀ ਡਰੱਗਸ ਮੂਵਮੈਂਟ ਪੰਜਾਬ ਦੇ ਕਨਵੀਨਰ ਹਰਮਨ ਸਿੰਘ ਅਤੇ ਐਨ ਆਰ ਆਈ ਸਭਾ ਪੰਜਾਬ ਦੇ ਪ੍ਰਧਾਨ ਮੈਡਮ ਪਰਵਿੰਦਰ ਕੌਰ ਦੀ ਵਿਸ਼ੇਸ਼ ਮੀਟਿੰਗ ਜਲੰਧਰ ਵਿਖੇ NRI ਸਭਾ ਪੰਜਾਬ ਦੇ ਦਫਤਰ ਵਿਖੇ ਹੋਈ।

ਇਸ ਮੌਕੇ ਮਨੁੱਖੀ ਅਧਿਕਾਰ ਅਤੇ ਐਂਟੀ ਡਰੱਗਸ ਮੂਵਮੈਂਟ ਪੰਜਾਬ ਦੇ ਕਨਵੀਨਰ ਹਰਮਨ ਸਿੰਘ ਨੇ ਦਸਿਆ ਕਿ ਦੋਨੋ ਸੰਸਥਾਵਾਂ ਵਲੋਂ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲ-ਦਲ ਚੋਂ ਕਢਣ ਲਈ ਸਾਂਝੇ ਤੋਰ ਤੇ ਵਿਸ਼ੇਸ਼ ਮੁਹਿੰਮ ਜਲਦ ਹੀ ਸ਼ੁਰੂ ਕੀਤੀ ਜਾਵੇਗੀ . ਉਨ੍ਹਾਂ ਦਸਿਆ ਕਿ ਮਨੁੱਖੀ ਅਧਿਕਾਰ ਅਤੇ ਐਂਟੀ ਡਰੱਗਸ ਮੂਵਮੈਂਟ ਪੰਜਾਬ ਵਲੋਂ ਐਨ ਆਰ ਆਈ ਸਭਾ ਪੰਜਾਬ ਨਾਲ ਮਿਲ ਕੇ ਸਾਂਝੇ ਤੋਰ ਤੇ ਪੰਜਾਬ ਭਰ ਚ ਜ਼ਿਲ੍ਹਾ ਪੱਧਰ ਤੇ ਕਮੇਟੀਆਂ ਗਠਿਤ ਕਰਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਕੋਹੜ ਤੋਂ ਕੱਢਣ ਲਈ ਵਡੇ ਪੱਧਰ ਤੇ ਉਪਰਾਲੇ ਕੀਤੇ ਜਾਣਗੇ ਤਾ ਜੋ ਪੰਜਾਬ ਦੀ ਜਵਾਨੀ ਨੂੰ ਚੰਗੀ ਸੇਧ ਦਿਤੀ ਜਾ ਸਕੇ।
ਇਸ ਸਮੇ ਮੀਡੀਆ ਜਾਣਕਾਰੀ ਦਿੰਦੇ ਹੋਏ ਐਨ ਆਰ ਆਈ ਸਭਾ ਪੰਜਾਬ ਦੇ ਪ੍ਰਧਾਨ ਮੈਡਮ ਪਰਵਿੰਦਰ ਕੌਰ ਨੇ ਦਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਚੋ ਨਸ਼ਿਆਂ ਦੇ ਕੋਹੜ ਨੂੰ ਕੱਢਣ ਲਈ ਕੀਤੇ ਵਾਅਦੇ ਨੂੰ ਅਗੇ ਵਧਾਉਂਦੇ ਹੋਏ ਪੰਜਾਬ ਭਰ ਚੋ ਕਈ ਅਨੇਕਾਂ ਪਿੰਡਾਂ ਨੂੰ ਐਨ ਆਰ ਆਈ ਸਭਾ ਪੰਜਾਬ ਵਲੋਂ ਆਪਣੀ ਗੋਦ ਲੈ ਕੇ ਨਸ਼ਿਆਂ ਦੀ ਆੜ ‘ਚ ਲਿਪਤ ਹੋਏ ਪਿੰਡਾ ਦੇ ਨੌਜਵਾਨ੍ਹਾਂ ਚੰਗੀ ਸਿੱਖਿਆ ਦੇ ਕੇ ਸਮਾਜ ਸੇਵਾ ਲਈ ਤੱਤਪਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਐਨ ਆਰ ਆਈ ਲੋਕਾਂ ਦੀਆ ਮੁਸ਼ਕਲਾਂ ਨੂੰ ਤੁਰੰਤ ਹੱਲ ਕਰਾਉਣ ਇਕ ਵਿਸ਼ੇਸ਼ ਐਨ ਆਰ ਆਈ ਸੰਮੇਲਨ ਦਾ ਵੀ ਜਲਦ ਆਯੋਜਨ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।