ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸ਼ੰਭੂ ਮੋਰਚੇ ਤੇ ਕਿਸਾਨਾਂ ਮਜਦੂਰਾਂ ਦਾ ਵਿਸ਼ਾਲ ਇੱਕਠ, 20 ਫਰਵਰੀ ਨੂੰ ਸ਼ੰਭੂ ਬਾਰਡਰ ਲਈ ਰਵਾਨਾ ਹੋਵੇਗਾ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸ਼ੰਭੂ ਮੋਰਚੇ ਤੇ ਕਿਸਾਨਾਂ ਮਜਦੂਰਾਂ ਦਾ ਵਿਸ਼ਾਲ ਇੱਕਠ, 20 ਫਰਵਰੀ ਨੂੰ ਸ਼ੰਭੂ ਬਾਰਡਰ ਲਈ ਰਵਾਨਾ ਹੋਵੇਗਾ।

17/2/25 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜੋਨ ਤੇਜਾ ਸਿੰਘ ਸੁਤੰਤਰ ਵੱਲੋ ਪਿੰਡ ਆਲੀਨੰਗਲ ਫੋਕਲ ਪੁਆਇੰਟ ਤੇ ਮੀਟਿੰਗ ਦੌਰਾਨ ਪ੍ਰਧਾਨ ਸੁਖਵਿੰਦਰ ਸਿੰਘ ਅੱਲੜ ਪਿੰਡੀ ਨੇ ਇੱਕਠ ਤੇ 20 ਫਰਵਰੀ ਨੂੰ ਸ਼ੰਭੂ ਬਾਰਡਰ ਤੇ ਜਾਂਨ ਲਈ ਟਰੈਕਟਰ ਟਰਾਲੀ ਤੇ ਕਿਸਾਨਾਂ ਮਜਦੂਰਾਂ ਤੇ ਬੀਬੀਆਂ ਤੇ ਨੌਜਵਾਨ ਸ਼ੰਭੂ ਬਾਰਡਰ ਲਈ ਟਰੈਕਟਰ ਟਰਾਲੀ ਤੇ ਜੋਨ ਤੇਜਾ ਸਿੰਘ ਸੁਤੰਤਰ ਵੱਲੋ ਰਵਾਨਾ ਹੋਣਗੇ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਨੇ ਕੀਤੀ ਕਿਹਾ ਕਿ ਅੰਦੋਲਨ ਅਤੇ ਅੰਦੋਲਨਕਾਰੀ ਜਥੇਬੰਦੀਆਂ ਪ੍ਰਤੀ ਸ਼ੁਰੂ ਤੋਂ ਹੀ ਸਰਕਾਰ ਅਤੇ ਸਰਕਾਰ ਪੱਖੀ ਤਥਾਕਥਿਤ ਬੁੱਧੀਜੀਵੀਆਂ ਨੇ ਗੈਰ ਵਾਜਿਬ, ਤੱਥਵਿਹੀਣ ਅਤੇ ਨਕਾਰਾਤਮਕ ਅਲੋਚਨਾ ਅਤੇ ਕੂੜ ਪ੍ਰਚਾਰ ਕਰਕੇ, ਸਿੱਧੀਆਂ ਗੋਲੀਆਂ ਚਲਾ ਕੇ, ਅੱਥਰੂ ਗੈਸ, ਰਬੜ ਦੀਆਂ ਗੋਲੀਆਂ, ਪੈਲੇਟ ਬੰਬ , ਡਾਂਗਾਂ, ਜ਼ਹਿਰੀਲੀਆਂ ਸਪਰੇਹਾਂ ਵਰਤ ਕੇ, ਸ਼ਰਾਰਤੀ ਤੱਤਾਂ ਨੂੰ ਮੋਰਚੇ ਵਿੱਚ ਭੇਜ ਕੇ ਆਮ ਲੋਕਾਂ ਨੂੰ ਭੜਕਾਉਣ, ਬਿਜਲੀ/ਪਾਣੀ ਦੀ ਸਮੱਸਿਆਂ ਖੜੀ ਕਰਨ ਸਮੇਤ ਸਮੇਤ ਸੈਂਕੜੇ ਕਿਸਮ ਦੇ ਹਥਕੰਡੇ ਵਰਤ ਕੇ ਅੰਦੋਲਨ ਨੂੰ ਲੀਹੋਂ ਲਾਹੁਣ ਦੀਆਂ ਕੋਸ਼ਿਸਾਂ ਦੇ ਬਾਵਜੂਦ ਜਥੇਬੰਦੀਆਂ ਦੀ ਸਾਫ ਸੁਥਰੀ ਅਤੇ ਇਮਾਨਦਾਰ ਅਗਵਾਈ ਕਾਰਨ ਅੰਦੋਲਨ ਨੇ ਲਗਾਤਾਰ ਵਿਸਤਾਰ ਕੀਤਾ ਹੈ ਅਤੇ ਸਾਲ ਭਰ ਸਫਲਤਾ ਨਾਲ ਅੰਦੋਲਨ ਚਲਾ ਕੇ ਸਰਕਾਰ ਸਾਹਮਣੇ ਚੁਨੌਤੀ ਦੇ ਰੂਪ ਵਿੱਚ ਕਿਸਾਨਾਂ ਮਜਦੂਰਾਂ ਦੇ ਹੱਕ ਦੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਸਾਲ ਦੌਰਾਨ ਦੇਸ਼ ਦੇ ਹਰ ਸੂਬੇ ਤੋਂ ਬਣਦਾ ਸਹਿਯੋਗ ਮਿਲਿਆ ਹੈ ਅਤੇ ਦਿੱਲੀ ਅੰਦੋਲਨ 2 ਖਿਲਾਫ ਸਿਰਫ ਪੰਜਾਬ ਹਰਿਆਣਾ ਦੇ ਅੰਦੋਲਨ ਵਾਲੇ ਬਣਾਏ ਗਏ ਬਿਰਤਾਂਤ ਨੂੰ ਵੀ, ਦੇਸ਼ ਪੱਧਰੀ ਰੇਲ ਰੋਕੋ, ਟ੍ਰੈਕਟਰ ਮਾਰਚ ਅਤੇ ਹੋਰ ਐਕਸ਼ਨ ਦੇ ਕੇ, ਤੋੜਿਆ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਦਾ ਜੋਸ਼ ਸਾਬਿਤ ਕਰ ਰਿਹਾ ਹੈ ਕਿ ਅੰਦੋਲਨ ਨੇ ਲੋਕ ਮਨਾਂ ਵਿੱਚ ਹੱਕੀਂ ਮੰਗਾਂ ਪ੍ਰਤੀ ਜਾਗਰੂਕਤਾ ਵਧ ਰਹੀ ਹੈ ਅਤੇ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਅੰਦੋਲਨ ਮੰਗਾਂ ਦੀ ਪ੍ਰਾਪਤੀ ਬਿਨਾਂ ਖਤਮ ਹੋਣ ਵਾਲਾ ਨਹੀਂ ਹੈ। ਉਨ੍ਹਾਂ ਦੱਸਿਆ ਕਿ 21 ਫਰਵਰੀ 2024 ਨੂੰ ਹਰਿਆਣਾ ਸਰਕਾਰ ਦੇ ਹੁਕਮਾਂ ਤੇ ਉੱਥੋਂ ਦੀ ਪੁਲਿਸ ਵੱਲੋਂ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਮਜਦੂਰਾਂ ਤੇ ਸਿੱਧੀਆਂ ਗੋਲੀਆਂ ਚਲਾ ਕੇ ਨੌਜਵਾਨ ਕਿਸਾਨ ਸੁਭਕਰਨ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ, ਸੋ ਸ਼ੰਭੂ ਬਾਰਡਰ ਮੋਰਚੇ ਤੇ ਵੱਡੇ ਇੱਕਠ ਕਰਕੇ 21 ਫਰਵਰੀ ਨੂੰ ਸ਼ਹੀਦ ਸ਼ੁਭਕਰਨ ਸਿੰਘ ਸਮੇਤ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ। ਅੰਤ ‘ਚ ਉਨ੍ਹਾਂ ਕਿਹਾ ਕਿ ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਤਹਿ ਕਰਕੇ ਐਮ ਐਸ ਪੀ ਤੇ ਖਰੀਦ ਦਾ ਗਰੰਟੀ ਕਾਨੂੰਨ ਬਣਾਉਣ, ਕਿਸਾਨ ਮਜ਼ਦੂਰ ਦੀ ਕੁਲ ਕਰਜ਼ਾ ਮੁਕਤੀ, ਮਨਰੇਗਾ ਤਹਿਤ ਸਾਲ ਵਿੱਚ 200 ਦਿਨ ਕੰਮ ਅਤੇ ਦਿਹਾੜੀ 700 ਕਰਨ, ਫ਼ਸਲੀ ਬੀਮਾ ਯੋਜਨਾ, ਆਦਿ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਖਜਾਨਚੀ,ਕਰਨੈਲ ਸਿੰਘ ਆਦੀ, ਨਰਿੰਦਰ ਸਿੰਘ ਆਲੀਨੰਗਲ, ਕੁਲਵਿੰਦਰ ਸਿੰਘ ਜੋੜਾਂ, ਜਸਬੀਰ ਸਿੰਘ ਜੋੜਾਂ,ਰਣਬੀਰ ਸਿੰਘ ਡੁਗਰੀ, ਸੁੱਚਾ ਸਿੰਘ ਬਲੱਗਣ,ਕਰਨੈਲ ਸਿੰਘ ਮੱਲ੍ਹੀ, ਨਿਰਮਲ ਸਿੰਘ ਆਦੀ, ਸੋਨੂੰ ਬਾਉਪੁਰ, ਹਰਭਜਨ ਸਿੰਘ ਮੁਕੱਦਪੁਰ, ਦਿਲਬਾਗ ਸਿੰਘ ਹਰਦੋਛੰਨੀ,ਬੀਬੀ ਮਨਜਿੰਦਰ ਕੌਰ, ਬੀਬੀ ਕੁਲਵਿੰਦਰ ਕੌਰ, ਬੀਬੀ ਰਜਿੰਦਰ ਕੌਰ ਆਦਿ ਹਾਜ਼ਰ ਸਨ ਜਾਰੀ ਕਰਤਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ !